Friday, September 18, 2026

ਸਿਵਲ ਸਰਜਨ ਪਠਾਨਕੋਟ ਨੇ ਸੀ.ਐਚ.ਸੀ ਬੁੰਗਲ ਬੁਧਾਨੀ ਦਾ ਕੀਤਾ ਦੌਰਾ

ਕਪੂਰਥਲਾ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਵਿਨੋਦ ਸਰੀਨ ਨੇ ਸੀ.ਐਚ.ਸੀ ਬੁੰਗਲ ਬੁਧਾਨੀ ਦਾ ਦੌਰਾ ਕੀਤਾ ਅਤੇ ਵਾਰਡ, PPNJ1412201915ਆਪਰੇਸ਼ਨ ਥਿਏਟਰ ਅਤੇ ਲੇਬਰ ਰੂਮ ਦਾ ਨਿਰੀਖਣ ਕੀਤਾ।ਉਨ੍ਹਾਂ ਦਸਿਆ ਕਿ ਜਿਸ ਦੌਰਾਨ ਸਭ ਕੁੱਝ ਠੀਕ ਪਾਇਆ ਗਿਆ।ਸੀ.ਐਚ.ਸੀ ਬੁੰਗਲ ਬੁਧਾਨੀ ਵਿੱਚ ਡਾਕਟਰਾਂ ਦੀ ਕਮੀ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਸਿਹਤ ਸੰਸਥਾ ਵਲੋਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜੋ ਕਿ ਲੋਕਾਂ ਵਾਸਤੇ ਬਹੁਤ ਹੀ ਚੰਗੀ ਵਿਵਸਥਾ ਹੈ।ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੁਸ਼ਕਿਲ ਨੂੰ ਦੂਰ ਕਰਨ ਲਈ ਇਕ ਡਾਕਟਰ ਦੀ ਨਿਯੁੱਕਤੀ ਦੋ ਦਿਨਾਂ ਵਾਸਤੇ ਮਿਨੀ ਪੀ.ਐਚ ਦੁਨੇਰਾ ਵਿਖੇ ਕਰ ਦਿੱਤੀ ਗਈ ਹੈ ਤੇ ਡਾਕਟਰ ਦੀ ਕਮੀ ਸਬੰਧੀ ਊਚ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਹੈ।ਜਦੋਂ ਡਾਕਟਰ ਦੀ ਨਿਯੁੱਕਤੀ ਹੋ ਜਾਵੇਗੀ ਤਾਂ ਲੋਕਾਂ ਨੂੰ ਲਗਾਤਾਰ ਸਹੂਲਤਾਂ ਦਿੱਤੀਆਂ ਜਾਣਗੀਆਂ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply