ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਸਾਊਥ ਏਸ਼ੀਆ ਗੇਮਜ਼ (ਸੈਫ) ਦੇ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।ਸੈਫ਼ ਗੇਮਜ਼ ਮੁਕਾਬਲੇ ’ਚ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋਏ ਕਾਲਜ ਦੇ ਵਿਦਿਆਰਥੀਆਂ ਨੇ 5 ਸੋਨੇ ਅਤੇ 3 ਚਾਂਦੀ ਦੇ ਤਗਮੇ ਹਾਸਲ ਕੀਤੇ, ਜਿਸ ’ਚ 5 ਲੜਕੀਆਂ ਅਤੇ 1 ਲੜਕੇ ਨੇ ਆਪਣੀ ਖੇਡ ਦਾ ਮੁਜ਼ਾਹਰਾ ਕੀਤਾ।
ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੀ ਇਸ ਜਿੱਤ ’ਤੇ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਨੇਪਾਲ ਦੇ ਕਾਠਮੰਡੂ ਵਿਖੇ ਕਰਵਾਏ ਗਏ ਸਾਊਥ ਏਸ਼ੀਆ ਗੇਮਜ਼ ਮੁਕਾਬਲੇ ’ਚ 5 ਲੜਕੀਆਂ ਅਤੇ 1 ਲੜਕੇ ਸਮੇਤ ਕੁਲ 6 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ’ਚ ਤਾਇਕਵਾਂਡੋ ਪ੍ਰਤੀਯੋਗਤਾ ’ਚ ਕਸ਼ਿਸ਼ ਮਲਿਕ ਨੇ 57 ਭਾਰ ’ਚ ਸੋਨੇ, ਕੁਨਾਲ ਕੁਮਾਰ ਅਤੇ ਸ਼ਿਲਪਾ ਥਾਪਾ ਨੇ ਚਾਂਦੀ ਦਾ ਤਗਮਾ, ਫ਼ੈਨਸਿੰਗ ’ਚ ਕਬਿਤਾ ਦੇਵੀ ਨੇ 2 ਸੋਨ, ਅਵਤੀ ਪ੍ਰਕਾਸ਼ ਨੇ ਇਕ ਸੋਨਾ ਅਤੇ ਚਾਂਦੀ, ਜਗਮੀਤ ਦੀ ਟੀਮ ਨੇ ਸੋਨੇ ਦਾ ਤਗਮਾ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ।
ਉਨਾਂ ਨੇ ਸਪੋਰਟਸ ਵਿਭਾਗ ਮੁੱਖੀ ਡਾ. ਦਲਜੀਤ ਸਿੰਘ ਨੂੰ ਇਸ ਜਿੱਤ ’ਤੇ ਵਧਾਈ ਦਿੱਤੀ।ਡਾ. ਮਹਿਲ ਸਿੰਘ ਨੇ ਆਪਣੇ ਦਫ਼ਤਰ ਵਿਖੇ ਖਿਡਾਰਣ ਜਗਮੀਤ ਦਾ ਮੂੰਹ ਮਿੱਠਾ ਵੀ ਕਰਵਾਇਆ।ਇਸ ਮੌਕੇ ਉਨ੍ਹਾਂ ਡਾ. ਬਚਨਪਾਲ ਸਿੰਘ ਵੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …