Sunday, September 20, 2026

30ਵਾਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ ‘ਚ ਏਅਰ ਇੰਡੀਆ ਜਿੱਤੀ

ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਾਕੀ ਐਸਟਰੋਟਰਫ ਮੈਦਾਨ ਦੇ ਵਿਚ ਕਰਵਾਏ ਜਾ ਰਹੇ 30ਵੇਂ PPNJ1812201909ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ ਦੇ ਵਿੱਚ ਖੇਡੇ ਗਏ ਮੈਚ ਵਿਚੋਂ ਏਅਰ ਇੰਡੀਆ ਸਪੋਰਟਸ ਪ੍ਰਮੋਸ਼ਨ ਬੋਰਡ ਦੀ ਟੀਮ ਨੇ ਬਾਬਾ ਪੱਲਾ ਸਪੋਰਟਸ ਕਲੱਬ ਦੀ ਟੀਮ ਨੂੰ 7-2 ਨਾਲ ਹਰਾ ਕੇ ਅਗਲੇ ਗੇੜ ਦੇ ਵਿਚ ਪ੍ਰਵੇਸ਼ ਕੀਤਾ।ਟੀਮਾਂ ਨਾਲ ਜਾਣ ਪਛਾਣ ਉਲੰਪੀਅਨ ਗਗਨਅਜੀਤ ਸਿੰਘ ਨੇ ਕੀਤੀ।ਸਾਬਕਾ ਸਾਂਸਦ ਕਮਲ ਚੌਧਰੀ, ਕੇ.ਡੀ ਪਰਾਸ਼ਰ, ਗੁੁਰਮੀਤ ਸਿੰਘ ਮੀਤਾ ਤੇ ਰਿਪਦੁਮਨ ਕੁਮਾਰ ਤੇ ਹੋਰ ਵਿਸ਼ੇਸ਼ ਤੌਰ ਤੇ ਹਾਜਰ ਸਨ।ਖੇਡੇ ਗਏ ਮੈਚ ਵਿਚੋਂ ਏਅਰ ਇੰਡੀਆ ਦੀ ਟੀਮ ਵੱਲੋਂ ਪਹਿਲਾ ਮੈਦਾਨੀ ਗੋਲ 17ਵੇਂ ਮਿੰਟ ’ਚ ਪੈਨਾਲਟੀ ਕਾਰਨਰ ਰਾਹੀਂ ਫਰਾਜ ਮੁਹੰਮਦ ਦੇ ਕਰਕੇ ਟੀਮ ਨੂੰ 1-0 ਦੀ ਲੀਡ ਦਿਵਾਈ ਦੇ ਦੂਜਾ ਗੋਲ 21ਵੇਂ ਮਿੰਟ ’ਚ ਰੱਜਤ ਮਿੰਜ ਨੇ ਮੈਦਾਨੀ ਦਾਗ ਦੇ ਟੀਮ ਦਾ ਸਕੋਰ 2-0 ਕੀਤਾ ਤੇ ਤੀਜਾ ਤੇ ਚੌਥਾ ਗੋਲ ਰੀਹਲ ਨੇ 23 ਤੇ 29ਵੇਂ ਮਿੰਟ ’ਚ ਮੈਦਾਨੀ ਕਰਕੇ ਟੀਮ 4-0 ਦੀ ਲੀਡ ਦਿਵਾਈ ਤੇ ਪੰਜਵਾਂ ਗੋਲ ਜੁਗਿੰਦਰ ਸਿੰਘ ਨੇ 30ਵੇਂ ਮਿੰਟ ’ਚ ਪੈਨਾਲਟੀ ਕਾਰਨਰ ਰਾਂਹੀ ਕਰਕੇ ਟੀਮ ਦਾ ਸਕੋਰ 5-0 ਕੀਤਾ ਤੇ ਬਾਬਾ ਪੱਲਾ ਸਪੋਰਟਸ ਕਲਬੱ ਵੱਲੋਂ ਪਹਿਲਾ ਗੋਲ ਬਲਕਾਰ ਸਿੰੰਘ ਨੇ 43 ਵੇਂ ਮਿੰਟ ’ਚ ਮੈਦਾਨੀ ਕਰਕੇ ਟੀਮ ਦਾ ਖਾਤਾ ਖੋਹਲਿਆ ਤੇ ਇਸ ਤੋਂ ਬਾਦ ਏਅਰ ਇੰਡੀਆ ਦੇ ਰਾਜ ਕੁਮਾਰ ਨੇ 49ਵੇਂ ਮਿੰਟ ’ਚ ਮੈਦਾਨੀ ਕਰਕੇ ਟੀਮ ਨੂੰ 6-0 ਦੀ ਜੇਤੂ ਲੀਡ ਦਿਵਾਈ ਤੇ ਬਾਬਾ ਪੱਲਾ ਸਪੋਰਟਸ ਕਲੱਬ ਦੇ ਕਵਲਜੀਤ ਸਿੰਘ ਨੇ ਦੂਜਾ ਗੋਲ ਮੈਚ ਦੇ 51ਵੇਂ ਮਿੰਟ ’ਚ ਮੈਦਾਨੀ ਕਰਕੇ ਟੀਮ ਦਾ ਸਕੋਰ 6-2 ਕੀਤਾ ਤੇ ਏਅਰ ਇੰਡੀਆ ਵੱਲੋਂ 7ਵਾਂ ਤੇ ਆਖਰੀ ਜੇਤੂ ਗੋਲ ਰੱਜਤ ਮਿੰਜ ਨੇ 58ਵੇਂ ਮਿੰਟ ’ਚ ਮੈਦਾਨੀ ਕਰਕੇ ਟੀਮ ਨੂੰ ਸ਼ਾਨਦਾਰ 7-0 ਨਾਲ ਜਿੱਤ ਦਿਵਾ ਕੇ ਅਗਲੇ ਗੇੜ ਦੇ ਵਿਚ ਦਾਖਲਾ ਪੱਕਾ ਕੀਤਾ।19 ਦਸੰਬਰ ਨੂੰ ਸ਼ਾਮ 2 ਵਜੇ ਸਪੋਰਟਸ ਕਾਲਜ ਲਖਨੳੂ ਤੇ ਚੰਡੀਗੜ੍ਹ ਇਲੈਵਨ ਦਰਮਿਆਨ ਮੈਚ ਖੇਡਿਆ ਜਾਵੇਗਾ।
         ਇਸ ਮੌਕੇ ਤੇ ਰਾਕੇਸ਼ ਭਾਟੀਆ, ਉਲੰਪੀਅਨ ਹਰਚਰਨ ਸਿੰਘ, ਗੁਰਿੰਦਰ ਸਿੰਘ, ਅਜਿੰਦਰਪਾਲ ਸਿੰਘ ਤੇ ਹੋਰ ਹਾਜਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply