ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪਿਛਲੇ ਦਿਨੀ ਐਕਸੀਡੈਂਟ ਵਿੱਚ ਗੰਭੀਰ ਜਖਮੀ ਹੋਈ ਡਾ: ਅਨੁਪਮਾ ਗੁਪਤਾ ਦਾ ਹਾਲ ਜਾਨਣ ਲਈ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਅਮਨਦੀਪ ਹਸਪਤਾਲ ਵਿਖੇ ਪੁੱਜੇ।ਸੋਨੀ ਨੇ ਡਾਕਟਰਾਂ ਅਤੇ ਡਾਕਟਰ ਅਨੁਪਮਾ ਗੁਪਤਾ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਜੀ.ਟੀ ਰੋਡ ’ਤੇ ਹੋਏ ਹਾਦਸੇ ਦੌਰਾਨ ਜਖਮੀਆਂ ਨੂੰ ਬਚਾਉਂਦੇ ਹੋਏ ਡਾ: ਅਨੁਪਮਾ ਗੁਪਤਾ ਦਾ ਖੁਦ ਵੀ ਐਕਸੀਡੈਂਟ ਹੋ ਗਿਆ ਸੀ।ਜਿਸ ਦੌਰਾਨ ਉਨ੍ਹਾਂ ਦੀਆਂ ਦੋਵੇਂ ਲੱਤਾਂ ਨਕਾਰਾ ਹੋ ਗਈਆਂ ਸਨ।ਸੋਨੀ ਨੇ ਡਾਕਟਰ ਅਨੁਪਮਾ ਗੁਪਤਾ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੀ ਹਰ ਸੰਭਵ ਮਦਦ ਕਰੇਗੀ।ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਅਸ਼ਵਨੀ ਪੱਪੂ ਵੀ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media