ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਪੈਂਦੇ
ਵਾਰਡ ਨੰ: 69, 70 ਅਤੇ 71 ਅਧੀਨ ਪੈਂਦੇ ਇਲਾਕੇ ਅੰਨਗੜ੍ਹ, ਰੂਪਨਗਰ, ਫਤਿਹ ਸਿੰਘ ਕਲੋਨੀ, ਬਾਬਾ ਜੀਵਨ ਸਿੰਘ ਕਲੋਨੀ, ਸਤਨਾਮ ਨਗਰ, ਭਰਾੜੀਵਾਲ, ਗੁਰੂ ਨਾਨਕ ਨਗਰ, ਮੂਲੇ ਚੱਕ ਵਿਖੇ ਸਮਾਰਟ ਸਿਟੀ ਪ੍ਰਾਜੇੈਕਟ ਤਹਿਤ ਲੱਗਣ ਵਾਲੀਆਂ ਸਟਰੀਟ ਲਾਈਟਾਂ ਦੇ ਕੰਮ ਦੀ ਸ਼ੁਰੂਆਤ ਕੀਤੀ।ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿੱਚ ਐਲ.ਈ.ਡੀ ਲਾਈਟਾਂ ਦਾ ਕੰਮ ਇਕ ਮਹੀਨੇ ਦੇ ਅੰਦਰ ਅੰਦਰ ਪੂਰਾ ਕਰ ਲਿਆ ਜਾਵੇਗਾ।
ਇਸ ਮੌਕੇ ਮੇਅਰ ਨਗਰ ਨਿਗਮ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਸ਼ਹਿਰ ਵਿੱਚ ਐਲ.ਈ.ਡੀ ਲਾਈਟਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਨਗਰ ਨਿਗਮ ਦੇ ਸਾਰੇ 85 ਵਾਰਡਾਂ ਵਿੱਚ ਇਹ ਐਲ.ਈ.ਡੀ. ਲਾਈਟਾਂ ਲੱਗਣੀਅਟਾਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲਾਈਆਂ ਦਾ ਠੇਕਾ ਪੂਨਾ ਦੀ ਕੰਪਨੀ ਨੂੰ ਦਿੱਤਾ ਗਿਆ ਹੈ ਜੋ ਕਿ 5 ਸਾਲ ਤੱਕ ਇਨ੍ਹਾਂ ਦੀ ਦੇਖ ਰੇਖ ਕਰੇਗੀ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਕੌਂਸਲਰ, ਸ੍ਰੀਮਤੀ ਰੀਨਾ ਚੋਪੜਾ, ਸ੍ਰੀਮਤੀ ਗੁਰਮੀਤ ਕੌਰ, ਅਸਵਨੀ ਪੱਪੂ, ਪਰਮਜੀਤ ਚੋਪੜਾ, ਗੁਰਮੀਤ ਸਿੰਘ ਸੰਧੂ, ਡਾ: ਸੋਨੂੰ ਢੀਗਰਾ, ਲਖਵਿੰਦਰ ਸਿੰਘ, ਰਣਜੀਤ ਰਾਣਾ, ਪ੍ਰਵੇਸ਼ ਗੁਲਾਟੀ, ਇੰਦਰ ਖੰਨਾ ਤੋਂ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media