Monday, December 23, 2024

ਜਿਲਾ ਪ੍ਰਸਾਸ਼ਨ ਤੇ ਕੈਨੇਡੀਅਨ ਦੂਤਘਰ ਦੇ ਅਧਿਕਾਰੀਆਂ ਵੱਲੋਂ ਵੀਜ਼ੇ ਸਬੰਧੀ ਵਿਸ਼ੇਸ਼ ਸੈਮੀਨਾਰ

ਕੈਨੇਡਾ ਵੀਜ਼ੇ ਬਾਰੇ ਲੋਕ ਏਜੰਟਾਂ ਦੇ ਧੋਖੇ ਤੋਂ ਬਚਣ- ਅਵਾਸ ਮੈਨੇਜਰ

ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਤੋਂ ਪੜ੍ਹਾਈ, ਕੰਮ, ਆਵਾਸ ਅਤੇ ਘੁੰਮਣ-ਫਿਰਨ ਲਈ ਕੈਨੇਡਾ ਜਾਣ ਦੀ ਚਾਹਤ ਰੱਖਣ ਵਾਲੇ PPNJ1812201916ਲੋਕਾਂ ਨੂੰ ਕੁੱਝ ਏਜੰਟਾਂ ਦੀਆਂ ਮੋਮੋਠੱਗਣੀਆਂ ਗੱਲਾਂ ਅਤੇ ਧੋਖੇ ਤੋਂ ਬਚਾਉਣ ਲਈ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਦੀ ਅਗਵਾਈ ਹੇਠ ਕੈਨੇਡਾ ਦੇ ਦੂਤਘਰ ਅਧਿਕਾਰੀਆਂ ਵੱਲੋਂ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਕੈਨੇਡਾ ਦੂਤਘਰ ਦੇ ਅਵਾਸ ਪ੍ਰੋਗਰਾਮ ਮੈਨੇਜਰ ਏਲਕ ਐਡਮਸਕੀ ਨੇ ਐਲਾਨ ਕੀਤਾ ਕਿ ਉਹ ਪੰਜਾਬ ਦੇ ਹਰੇਕ ਜਿਲ੍ਹੇ ਵਿਚ ਅਜਿਹੇ ਸੈਮੀਨਾਰ ਲਗਾ ਕੇ ਵੱਧ ਤੋਂ ਵੱਧ ਜਾਣਕਾਰੀ ਲੋਕਾਂ ਨੂੰ ਦੇਣਗੇ।ਉਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਹ ਜਾਣਕਾਰੀ ਵੱਧ ਤੋਂ ਵੱਧ ਅੱਗੇ ਸ਼ਾਂਝੀ ਕਰਨ, ਤਾਂ ਜੋ ਲੋਕ ਆਪਣਾ ਵੀਜ਼ਾ ਆਪ ਅਪਲਾਈ ਕਰ ਸਕਣ ਦੇ ਯੋਗ ਹੋ ਸਕਣ।
             Shiv Dular Singh DC ਪੰਜਾਬ ਦੇ ਸਕਿਲ ਡਿਵਲਪਮੈਂਟ ਸਲਾਹਕਾਰ ਸੰਦੀਪ ਕੌੜਾ ਨੇ ਕਿਹਾ ਕਿ ਅੱਜ ਭਾਰਤ ਸਭ ਤੋਂ ਵੱਧ ਨੌਜਵਾਨਾਂ ਦੀ ਅਬਾਦੀ ਵਾਲਾ ਦੇਸ਼ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਹੁਨਰਮੰਦ ਸਿੱਖਿਆ ਦੇ ਕੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤੱਕ ਕਾਰੋਬਾਰ ਤੇ ਕੰਮ ਲਈ ਭੇਜ ਸਕੀਏ।ਉਨਾਂ ਕਿਹਾ ਕਿ ਜਰਮਨ, ਜਾਪਾਨ ਅਤੇ ਕੈਨੇਡਾ ਨਾਲ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਸਮਝੌਤੇ ਕੀਤੇ ਹਨ, ਜਿਸ ਰਾਹੀਂ ਅਸੀਂ ਉਕਤ ਦੇਸ਼ਾਂ ਨੂੰ ਉਨਾਂ ਦੀ ਮੰਗ ਅਨੁਸਾਰ ਸਿੱਖਿਅਤ ਨੌਜਵਾਨ ਤਿਆਰ ਕਰਕੇ ਦਿਆਂਗੇ।ਡਿਪਟੀ ਕਮਿਸ਼ਨਰ ਢਿਲੋਂ ਨੇ ਨੌਜਵਾਨਾਂ ਨੂੰ ਕਿਰਤ ਸਭਿਆਚਾਰ ਅਪਨਾਉਣ ਦੀ ਲੋੜ ‘ਤੇ ਜ਼ੋਰ ਦਿੰਦੇ ਕਿਹਾ ਕਿ ਜਦ ਤਕ ਤੁਸੀਂ ਹੱਥੀਂ ਕੰਮ ਕਰਨ ਦੀ ਆਦਤ ਨਹੀਂ ਪਾਉਂਦੇ ਤਦ ਤੱਕ ਕਾਮਯਾਬ ਨਹੀਂ ਹੋ ਸਕਦੇ।ਉਨਾਂ ਕਿਹਾ ਕਿ ਭਾਰਤ ਤੇ ਵਿਦੇਸ਼ਾਂ ਵਿਚ ਵੱਡਾ ਫਰਕ ਇਹੀ ਹੈ ਕਿ ਸਾਡੇ ਬੱਚੇ ਇੱਥੇ ਕੰਮ ਕਰਕੇ ਖੁਸ਼ ਨਹੀਂ, ਪਰ ਵਿਦੇਸ਼ ਜਾ ਕੇ ਹੱਢ ਭੰਨਵੀਂ ਮਿਹਨਤ ਕਰ ਰਹੇ ਹਨ।
            ਕੈਨੇਡਾ ਦੇ ਮਾਈਗਰੇਸ਼ਨ ਆੳੂਟਰੀਚ ਅਫਸਰ ਅਨਿੰਦਿਤਾ ਬੁਰਾਗੈਨ ਅਤੇ ਅੰਜਲੀ ਗਿੱਲ ਨੇ ਕੈਨੇਡਾ ਦੇ ਪੜ੍ਹਾਈ, ਵਰਕ, ਅਵਾਸ, ਵਿਜ਼ਟਰ ਵੀਜ਼ੇ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਕਿਹਾ ਕਿ ਵੀਜ਼ਾ ਫਾਰਮ ਆਨਲਾਈਨ ਭਰਨ ਨੂੰ ਤਰਜ਼ੀਹ ਦਿਉ ਕਿਉਂਕਿ ਇਹ ਛੇਤੀ ਅਤੇ ਸੌਖਾ ਨਿਪਟਾਇਆ ਜਾਣ ਵਾਲਾ ਕੰਮ ਹੈ।ਉਨਾਂ ਇਹ ਵੀ ਕਿਹਾ ਕਿ ਕਦੇ ਵੀ ਫਾਰਮ ਵਿਚ ਏਜੰਟ ਦਾ ਫੋਨ ਨੰਬਰ, ਈ ਮੇਲ ਜਾਂ ਪਤਾ ਨਾ ਦਿਉ, ਕਿਉਂਕਿ ਇਸ ਨਾਲ ਦੂਤਘਰ ਨੂੰ ਕਈ ਵਾਰ ਜਾਣਕਾਰੀ ਦੇਰ ਨਾਲ ਜਾਂ ਗਲਤ ਮਿਲਦੀ ਹੈ, ਜੋ ਕਿ ਵੀਜ਼ਾ ਬਿਨੇ ਪੱਤਰ ਰੱਦ ਹੋਣ ਦਾ ਕਾਰਨ ਬਣ ਜਾਂਦੀ ਹੈ।
              ਉਨਾਂ ਦੱਸਿਆ ਕਿ ਵਿਜ਼ਟਰ ਵੀਜ਼ੇ ਲਈ ਕੈਨੇੇਡਾ ਜਾਣ ਦਾ ਮਕਸਦ, ਸੱਦਾ ਪੱਤਰ ਜਾਂ ਘੁੰਮਣ ਵਾਲੀਆਂ ਥਾਵਾਂ ਦਾ ਤਾਰੀਕ ਵਾਰ ਵਰਨਣ, ਫੰਡਾਂ ਦਾ ਵਿਸਥਾਰ, ਛੁੱਟੀ ਦੀ ਪ੍ਰਵਾਨਗੀ, ਰੱਦ ਹੋਏ ਵੀਜ਼ੇ ਬਿਨੈ ਪੱਤਰ ਸਬੰਧੀ ਵੀ ਜਾਣਕਾਰੀ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ। ਇਸੇ ਤਰਾਂ ਪੜ੍ਹਾਈ ਲਈ ਕੈਨੇਡਾ ਜਾਣ ਵੇਲੇ ਕਾਲਜ ਜਾਂ ਯੂਨੀਵਰਸਿਟੀ ਤੋਂ ਪ੍ਰਵਾਨਗੀ ਪੱਤਰ, ਫੰਡ, ਟਰਾਂਸਕ੍ਰਿਪਟ ਆਦਿ ਜ਼ਰੂਰ ਬਿਨੇ ਪੱਤਰ ਨਾਲ ਲਗਾਉ।ਵੀਜ਼ਾ ਮਹਿਰਾਂ ਨੇ ਦੱਸਿਆ ਕਿ ਬੱਚੇ ਪੜਾਈ ਦੌਰਾਨ ਹਫ਼ਤੇ ਵਿਚ ਕੇਵਲ 20 ਘੰਟੇ ਕੰਮ ਕਰ ਸਕਦੇ ਹਨ, ਪਰ ਛੁੱਟੀਆਂ ਵਿਚ ਇਹ ਸਮਾਂ ਵਧਾ ਦਿੱਤਾ ਜਾਂਦਾ ਹੈ।ਇਸ ਤੋਂ ਇਲਾਵਾ ਜੇਕਰ ਬੱਚਾ ਕਾਲਜ ਜਾਂ ਯੂਨੀਵਰਸਿਟੀ ਕੈਂਪਸ ਵਿਚ ਵੀ ਕੰਮ ਕਰਦਾ ਹੈ ਤਾਂ ਵੀ ਕੰਮ ਲਈ ਵੱਧ ਸਮਾਂ ਮਿਲ ਸਕਦਾ ਹੈ।ਪਰ ਇਸ ਤੋਂ ਬਿਨਾਂ ਵੱਧ ਕੰਮ ਕਰਨ ਉਤੇ ਫੜ੍ਹੇ ਜਾਣ ਤੇ ਡਿਪੋਰਟ ਕਰ ਦਿੱਤਾ ਜਾ ਸਕਦਾ ਹੈ। ਮਾਹਿਰਾਂ ਨੇ ਦੱਸਿਆ ਕਿ ਵਿਦਿਆਰਥੀ ਨੂੰ ਵਰਕ ਪਰਮਿਟ ਕੇਵਲ ਕੈਨੇਡਾ ਵਿਚ ਪੜਾਈ ਪੂਰੀ ਕਰਨ ‘ਤੇ ਹੀ ਮਿਲਦਾ ਹੈ, ਅੱਧ-ਵਿਚਾਲੇ ਪੜ੍ਹਾਈ ਛੱਡਣ ਉਤੇ ਨਹੀਂ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਆਹੇ ਹੋਣ ਦੀ ਸੂਰਤ ਵਿਚ ਜੀਵਨ ਸਾਥੀ ਨੂੰ ਓਪਟ ਵਰਕ ਪਰਮਿਟ ਮਿਲ ਸਕਦਾ ਹੈ, ਜਿਸ ਲਈ ਕੈਨੇਡਾ ਵਿਚ ਕੰਮ ਦੀ ਆਫਰ ਹੋਣਾ ਜ਼ਰੂਰੀ ਨਹੀਂ।
             ਬੱਚਿਆਂ ਨੇ ਇਸ ਸੈਮੀਨਾਰ ਨੂੰ ਬੜੀ ਉਤਸੁਕਤਾ ਨਾਲ ਸੁਣਿਆ ਅਤੇ ਫਿਰ ਮਾਹਿਰਾਂ ਨਾਲ ਵੀਜ਼ੇ ਬਾਰੇ ਸਵਾਲ-ਜਵਾਬ ਵੀ ਕੀਤੇ।ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਜਸਬੀਰ ਸਿੰਘ ਸਹਾਇਕ ਸਿੱਖਿਆ ਅਧਿਕਾਰੀ, ਗੁਰਭੇਜ ਸਿੰਘ ਸਕਿਲ ਮਿਸ਼ਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
              ਸੈਮੀਨਾਰ ਉਪਰੰਤ ਕੈਨੇਡਾ ਦੂਤਘਰ ਦੇ ਅਵਾਸ ਪ੍ਰੋਗਰਾਮ ਮੈਨੇਜਰ ਏਲਕ ਐਡਮਸਕੀ ਅਤੇ ਮਾਈਗਰੇਸ਼ਨ ਆੳੂਟਰੀਚ ਅਫਸਰ ਅਨਿੰਦਤਾ ਬੁਰਗੋਹੇਨ ਅਤੇ ਅੰਜਲੀ ਗਿੱਲ ਨੇ ਜਿਲ੍ਹਾ ਪ੍ਰਸ਼ਾਸ਼ਨ ਅਧਿਕਾਰੀਆਂ ਨਾਲ ਬਚਤ ਭਵਨ ਵਿਖੇ ਵਰਕ ਪਰਮਿਟ ਅਤੇ ਵੀਜਾ ਸਟੱਡੀ ਨੂੰ ਲੈ ਕੇ ਮੀਟਿੰਗ ਵੀ ਕੀਤੀ ਗਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply