ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੈਫ. ਕਰਨਲ ਸਤਬੀਰ ਸਿੰਘ ਵੜੈਚ (ਰਿਟਾ), ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ
ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕੋਰਟ ਰੋਡ ਅੰਮ੍ਰਿਤਸਰ ਵਿਖੇ ਚਲਾਏ ਜਾ ਰਹੇ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਖੇ ਫੌਜੀਆਂ, ਸਾਬਕਾ ਫੌਜੀਆਂ ਦੇ ਆਸ਼ਰਿਤਾਂ ਅਤੇ ਸਿਵਲੀਅਨ ਵਿਦਿਆਰਥੀਆਂ ਲਈ ਆਈਲ਼ੈਟਸ ਦੀਆਂ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।ਇਹ ਕਲਾਸਾਂ ਸਰਕਾਰ ਵਲੋ ਘੱਟ ਤੋਂ ਘੱਟ ਫੀਸਾਂ ‘ਤੇ ਚਲਾਈਆਂ ਜਾ ਰਹੀਆ ਹਨ।ਜਿਸ ਵਿੱਚ ਸਾਬਕਾ ਫੌਜੀਆਂ ਲਈ 5000/-ਰੁ., ਸਾਬਕਾ ਫੌਜੀਆਂ ਦੇ ਆਸ਼ਰਿਤਾਂ ਲਈ 5500/-ਰੁ. ਅਤੇ ਸਿਵਿਲੀਅਨ ਵਿਦਿਆਰਥੀਆਂ ਲਈ 6000/-ਰੁ. ਫੀਸ ਰੱਖੀ ਗਈ ਹੈ।ਇਸ ਕੋਰਸ ਦਾ ਬੈਚ 23 ਦਸੰਬਰ 2019 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।ਇਸ ਦਫਤਰ ਵਿਖੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੇਂਟ ਐਂਡ ਟੈਕਨਲੋਜੀ ਸੈਂਟਰ ਵਿੱਚ 120 ਘੰਟੇ ਦਾ ਆਈ.ਐਸ.ਓ ਸਰਟੀਫੀਕੇਟ ਬੇਸਿਕ ਕੰਪਿਊਟਰ ਕੋਰਸਾਂ ਦੇ ਬੈਚ ਵੀ ਲਗਾਤਾਰ ਚਲਾਏ ਜਾਦੇ ਹਨ ਜੋ ਕਿ ਐਕਸ ਸਰਵਿਸਮੈਂਨ ਅਤੇ ਸ਼ਡਿਊਲ ਕਾਸਟ ਵਰਗ ਦੇ ਬੱਚਿਆ ਲਈ ਘੱਟ ਤੋਂ ਘੱਟ ਫੀਸਾਂ ‘ਤੇ ਚਲਾਇਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਦਾਖਲਾ ਲੈ ਕੇ ਲਾਭ ਉਠਾ ਸਕਦੇ ਹਨ ਅਤੇ ਇਸ ਕੋਰਸ ਵਿੱਚ ਦਾਖਲੇ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਅੰਮ੍ਰਿਤਸਰ ਵਿਖੇ ਰਿਪੋਰਟ ਕਰ ਸਕਦੇ ਹਨ।ਵਧੇਰੇ ਜਾਣਕਾਰੀ ਲਈ ਫੋਨ ਨੰਬਰ 0183-2212103, 9888684259 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …
Punjab Post Daily Online Newspaper & Print Media