Friday, September 25, 2026

ਅਪਰਾਧ ਪੀੜਤ ਤੇ ਉਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ‘ਚ ਨਾ ਹੋਵੇ ਦੇਰ -ਜਿਲ੍ਹਾ ਸੈਸ਼ਨ ਜੱਜ

ਤੇਜ਼ਾਬ, ਜ਼ਬਰ ਜਿਨਾਹ, ਸਰੀਰਕ ਸੋਸ਼ਣ, ਮਨੁੱਖੀ ਤਸਕਰੀ ਆਦਿ ਕੇਸਾਂ ‘ਚ ਮਿਲ ਸਕਦੀ ਹੈ ਸਹਾਇਤਾ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਜਿਲ੍ਹਾ ਤੇ ਸੈਸ਼ਨ ਜੱਜ ਬਲਵਿੰਦਰ PPNJ1912201905ਸਿੰਘ ਸੰਧੂ ਨੇ ਪੁਲਿਸ ਪ੍ਰਸ਼ਾਸਨ ਅਤੇ ਨਿਆਂ ਸੇਵਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਪਰਾਧ ਪੀੜਤ ਅਤੇ ਉਨਾਂ ਉਤੇ ਨਿਰਭਰ ਮੈਂਬਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਅਤੇ ਇਸ ਕੰਮ ਵਿਚ ਬਿਨਾਂ ਕਿਸੇ ਠੋਸ ਕਾਰਨ ਦੇਰੀ ਨਾ ਹੋਵੇ।ਉਨਾਂ ਦੱਸਿਆ ਕਿ ਉਕਤ ਸਕੀਮ ਅਧੀਨ ਤੇੜਾਬ ਪੀੜਤ ਹਮਲੇ, ਜ਼ਬਰ ਜਿਨਾਹ, ਨਾਬਾਲਗ ਦਾ ਸਰੀਰਕ ਸੋਸ਼ਣ, ਮਨੁੱਖੀ ਤਸਕਰੀ ਦੇ ਪੀੜਤ ਦਾ ਪੁਨਰਵਾਸ, ਜਿਨਸੀ ਹਮਲਾ, ਮੌਤ, ਸਥਾਈ ਅਪਾਹਜਤਾ, ਜਲਣਾ, ਭਰੂਣ ਦਾ ਨੁਕਸਾਨ, ਜਣਨ ਸ਼ਕਤੀ ਦਾ ਨੁਕਸਾਨ ਆਦਿ ਦੇ ਕੇਸਾਂ ਵਿਚ 50 ਹਜ਼ਾਰ ਰੁਪਏ ਤੋਂ ਲੈ ਕੇ 5 ਲੱਖ ਤੱਕ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਸਕਦੀ ਹੈ।ਉਨਾਂ ਮੀਟਿੰਗ ਵਿਚ ਹਾਜ਼ਰ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਵੀ ਹਦਾਇਤ ਕੀਤੀ ਕਿ ਉਕਤ ਕੇਸਾਂ ਵਿਚ ਨਿਰਭਰਤਾ ਸਰਟੀਫਿਕੇਟ ਪਹਿਲ ਦੇ ਅਧਾਰ ‘ਤੇ ਬਣਾਏ ਜਾਣ, ਤਾਂ ਜੋ ਪੀੜਤ ਧਿਰ ਨੂੰ ਸਹਾਇਤਾ ਬਿਨਾਂ ਕਿਸੇ ਦੇਰੀ ਦੇ ਦਿੱਤੀ ਜਾ ਸਕੇ।
              ਉਨਾਂ ਪਤੀ-ਪਤਨੀ ਦੇ ਝਗੜੇ ਸਬੰਧੀ ਪੁਲਿਸ ਥਾਣਿਆਂ ਵਿਚ ਆਉਂਦੇ ਕੇਸਾਂ ਨੂੰ ਅਦਾਲਤ ਕੰਪੈਲਕਸ ਵਿੱਚ ਚੱਲਦੇ ਵਿਚੋਲਾ ਕੇਂਦਰ ਵਿੱਚ ਭੇਜਣ ਦੀ ਹਦਾਇਤ ਕੀਤੀ ਤਾਂ ਜੋ ਉਕਤ ਝਗੜਿਆਂ ਵਿਚ ਦੋਵਾਂ ਧਿਰਾਂ ਨੂੰ ਸਮਝਾ ਕੇ ਮਸਲੇ ਦਾ ਹੱਲ ਕੱਢਿਆ ਜਾ ਸਕੇ।ਉਨਾਂ ਕਿਹਾ ਕਿ ਇਸ ਕੋਸ਼ਿਸ ਨਾਲ ਕਈ ਘਰ ਵੀ ਟੁੱਟਣੋਂ ਬਚ ਸਕਦੇ ਹਨ।ਉਨਾਂ ਕਿਹਾ ਕਿ ਮੁਫ਼ਤ ਕਾਨੂੰਨੀ ਸੇਵਾ ਅਥਾਰਟੀ ਜਿਲ੍ਹੇ ਵਿਚ ਵਧੀਆ ਕੰਮ ਕਰ ਰਹੀ ਹੈ ਅਤੇ ਲੋੜਵੰਦ ਲੋਕ ਇਥੋਂ ਮੁਫ਼ਤ ਕਾਨੂੰਨੀ ਸੇਵਾ ਪ੍ਰਾਪਤ ਕਰ ਸਕਦੇ ਹਨ, ਤਾਂ ਜੋ ਸਾਰਿਆਂ ਨੂੰ ਨਿਆਂ ਦਾ ਬਰਾਬਰ ਮੌਕਾ ਮਿਲ ਸਕੇ।
            ਉਨਾਂ ਦੱਸਿਆ ਕਿ ਤਿੰਨ ਲੱਖ ਰੁਪਏ ਸਾਲਨਾ ਤੋਂ ਘੱਟ ਆਮਦਨ ਵਾਲੇ ਵਿਅਕਤੀ, ਅਨੁਸੂੀਚਿਤ ਜਾਤੀ ਜਾਂ ਕਬੀਲੇ ਦੇ ਮੈਂਬਰ, ਕੁਦਰਤੀ ਆਫ਼ਤ ਤੋਂ ਸਤਾਏ ਵਿਅਕਤੀ, ਉਦਯੋਗਿਕ ਕਾਮੇ, ਇਸਤਰੀਆਂ, ਬੱਚੇ, ਹਿਰਾਸਤੀ, ਮਾਨਸਿਕ ਰੋਗੀ, ਅਪੰਗ ਵਿਅਕਤੀ ਮੁਫ਼ਤ ਕਾਨੂੰਨੀ ਸੇਵਾ ਪ੍ਰਾਪਤ ਕਰ ਸਕਦੇ ਹਨ।ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਵਧੀਕ ਜਿਲ੍ਹਾ ਸੈਸ਼ਨ ਜੱਜ ਸ੍ਰੀ ਐਸ.ਐਸ ਧਾਲੀਵਾਲ, ਚੀਫ ਜੁਡੀਸ਼ਲ ਮੈਡਿਸਟਰੇਟ ਸ੍ਰ. ਬਲਜਿੰਦਰ ਸਿੰਘ, ਜਿਲ੍ਹਾ ਅਟਾਰਨੀ ਸ੍ਰੀ ਸਲਵਾਨ, ਪ੍ਰਧਾਨ ਬਾਰ ਐਸੋਸੀਏਸ਼ਨ, ਜੇ.ਐਸ ਢਿਲੋਂ ਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply