Wednesday, March 4, 2026

ਮੀਡੀਆ ਦੇ ਸਹਿਯੋਗ ਲਈ ਡਿਪਟੀ ਕਮਿਸ਼ਨਰ ਵੱਲੋਂ ਪੱਤਰਕਾਰਾਂ ਨਾਲ ਵਿਸ਼ੇਸ਼ ਮੀਟਿੰਗ

ਪ੍ਰੈਸ ਕਲੱਬ ਲਈ ਜਮੀਨ ਅਤੇ ਇਮਾਰਤ ਦੀ ਰੱਖੀ ਮੰਗ ਸਰਕਾਰ ਕੋਲ ਭੇਜਣ ਦਾ ਦਿੱਤਾ ਭਰੋਸਾ  

ਪਠਾਨਕੋਟ, 19 ਦਸੰਬਰ (ਪੰਜਾਬ ਪੋਸਟ ਬਿਊਰੋ) – ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਜਿਲ੍ਹਾ ਪਠਾਨਕੋਟ ਦੇ ਪੱਤਰਕਾਰਾਂ ਨਾਲ ਇੱਕ PPNJ1912201911ਵਿਸ਼ੇਸ਼ ਮੀਟਿੰਗ ਕੀਤੀ ਗਈ।ਜਿਸ ਵਿਚ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਐਨ.ਪੀ ਧਵਨ, ਸ਼ਿਵ ਵਰਨ ਤਿਵਾੜੀ, ਰਜਿੰਦਰ ਮਹਿਤਾ, ਅਨਿਲ ਖੁਰਾਨਾ, ਜਤਿੰਦਰ ਜੀਤੂ, ਬੀ.ਡੀ ਚੁੱਗ, ਅਜੈ ਮਹਾਜਨ, ਬਿਸੰਬਰ ਬਿੱਟੂ, ਵਿਰੇਨ ਕੁਮਾਰ, ਰਾਜਨ ਸਰਮਾ, ਚਰਨਜੀਤ ਬਿੱਟਾ, ਗੁਰਦੇਵ ਸਿੰਘ, ਦਵਿੰਦਰ ਸੋਢੀ, ਭਾਰਤ ਭੂਸਣ ਡੋਗਰਾ, ਸੁਰਿੰਦਰ ਮਹਾਜਨ, ਸੰਜੀਵ ਘਈ, ਨਵਦੀਪ ਸ਼ਰਮਾ, ਅਸ਼ੋਕ ਉਪਲ, ਜਤਿਨ ਸ਼ਰਮਾ, ਆਰ.ਸਿੰਘ, ਗੁਰਪ੍ਰੀਤ ਸਿੰਘ, ਅਸੋਕ ਕੁਮਾਰ, ਅਜੈ ਸੈਣੀ ਆਦਿ ਹਾਜ਼ਰ ਸਨ।
                   ਮੀਟਿੰਗ ਦੋਰਾਨ ਡਿਪਟੀ ਕਮਿਸ਼ਨਰ ਖਹਿਰਾ ਪਠਾਨਕੋਟ ਨੇ ਵੱਖ-ਵੱਖ ਅਖਬਾਰਾਂ ਅਤੇ ਨਿਊਜ ਚੈਨਲਾਂ ਦੇ ਪੱਤਰਕਾਰਾਂ ਪਾਸੋਂ ਪਠਾਨਕੋਟ ਜਿਲੇ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ।ਉਨ੍ਹਾਂ ਕਿਹਾ ਕਿ ਉਜਾਗਰ ਹੋਈਆਂ ਕੁੱਝ ਸਮੱਸਿਆਵਾਂ ਨੂੰ ਹੱਲ ਕਰਨ ਦਾ ਉਪਰਾਲਾ ਕੀਤਾ ਗਿਆ ਹੈ।ਸ਼ਹਿਰ ਵਿੱਚ ਚਲ ਰਹੇ ਆਟੋ ਸਬੰਧੀ ਜੋ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ।ਉਸ ਦਾ ਅਸਰ ਜਲਦੀ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਪਠਾਨਕੋਟ ‘ਤੇ ਹੀ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ ਕਿ ਆਟੋ ਨੂੰ ਪਾਰਕਿੰਗ ਅਤੇ ਸਵਾਰੀਆਂ ਮਿਲ ਜਾਣ। ਉਨ੍ਹਾਂ ਕਿਹਾ ਕਿ ਚਲਾਨ ਦਾ ਭੁਗਤਾਨ ਕਰਨ ਲਈ ਲੋਕਾਂ ਨੂੰ ਗੁਰਦਾਸਪੁਰ ਜਾਣਾ ਪੈਂਦਾ ਹੈ।ਇਸ ਪ੍ਰਸ਼ਾਨੀ ਤੋਂ ਬਚਾਅ ਲਈ ਜਲਦੀ ਹੀ ਵਿਭਾਗ ਨਾਲ ਗੱਲ ਕਰ ਕੇ ਪਠਾਨਕੋਟ ਵਿਖੇ ਹੀ ਆਰ.ਟੀ.ਓ ਦਫਤਰ ਤੋਂ ਅਧਿਕਾਰੀ ਦੀ ਦੋ ਜਾਂ ਤਿੰਨ ਦਿਨ ਲਈ ਪਠਾਨਕੋਟ ਵਿਖੇ ਡਿਊਟੀ ਲਗਾਈ ਜਾਵੇਗੀ।ਉਨ੍ਹਾਂ ਕਿਹਾ ਕਿ ਸ਼ਹਿਰ ਅਤੇ ਪਿੰਡਾਂ ਅੰਦਰ ਸਫਾਈ ਵਿਵਸਥਾ ਬਣਾਈ ਰੱਖਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਪੱਤਰਕਾਰਾਂ ਵੱਲੋਂ ਪ੍ਰੈਸ ਕਲੱਬ ਲਈ ਜਮੀਨ ਅਤੇ ਇਮਾਰਤ ਦੀ ਮੰਗ ਰੱਖੀ ਗਈ।ਜਿਸ ‘ਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦੀ ਹੀ ਨਿਯਮਾਂ ਅਧੀਨ ਸਰਕਾਰ ਨਾਲ ਸੰਪਰਕ ਕਰ ਕੇ ਉਨ੍ਹਾਂ ਦੀ ਮੰਗ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸੇ ਹੀ ਤਰ੍ਹਾਂ ਉਨ੍ਹਾਂ ਦੇ ਧਿਆਨ ਵਿੱਚ ਟੋਲ ਬੈਰੀਅਰ ‘ਤੇ ਲਗਾਏ ਜਾ ਰਹੇ ਫਾਸਟੈਗ ਦੀ ਸੁਵਿਧਾ ਕਰਕੇ ਜੋ ਮੀਡੀਆ ਨਾਲ ਸਬੰਧਤ ਲੋਕਾਂ ਨੂੰ ਪ੍ਰੇਸਾਨੀ ਆ ਸਕਦੀ ਹੈ ਉਸ ਤੇ ਵੀ ਚਰਚਾ ਕਰ ਕੇ ਕੋਈ ਸਥਾਈ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੀਡੀਆ ਹਰੇਕ ਖੇਤਰ ਵਿੱਚ ਵਧੀਆ ਕਾਰਗੁਜਾਰੀ ਲਈ ਸਹਾਇਕ ਹੈ ਅਤੇ ਮੀਡੀਆ ਦੇ ਸਹਿਯੋਗ ਤੇ ਜਿਲ੍ਹਾ ਪ੍ਰਸਾਸ਼ਨ ਦੀ ਕਾਰਗੁਜ਼ਾਰੀ ਨਾਲ ਹੀ ਵਿਕਾਸ ਕਾਰਜ਼ਾਂ ਵਿੱਚ ਤੇਜੀ ਲਿਆਂਦੀ ਜਾ ਸਕਦੀ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply