Friday, April 17, 2026

ਸੜਕਾਂ ਕੰਢੇ ਪ੍ਰਵਾਸੀ ਮਜ਼ਦੂਰਾਂ ਵਲੋਂ ਬਣਾਇਆ ਜਾਂਦਾ ਗੁੜ ਗੈਰਮਿਆਰੀ ਹੁੰਦਾ ਹੈ- ਡਾ. ਹਰਤਰਨਪਾਲ ਸਿੰਘ

ਗੁੜ ਬਣਾਉਣ ਦੇ ਕਿੱਤੇ ਨੂੰ ਮੁੱਖ ਸਹਾਇਕ ਕਿੱਤਾ ਬਣਾਉਣ ਲਈ ਨਵੀਨਤਮ ਤਕਨੀਕਾਂ ਦੀ ਲੋੜ

ਪਠਾਨਕੋਟ, 19 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪਠਾਨਕੋਟ ‘ਚ ਕਿਸਾਨਾਂ ਵਲੋਂ ਚਲਾਈਆ ਜਾ ਰਹੀਆਂ ਗੰਨੇ ਦੀਆਂ ਘੁਲਾੜੀਆਂ ‘ਤੇ ਬਣਾਏ ਜਾਂਦੇ ਗੁੜ/PPNJ1912201910ਸ਼ੱਕਰ ਦੀ ਗੁਣਵਤਾ ਵਿੱਚ ਸੁਧਾਰ ਕਰਨ ਅਤੇ ਸੁਚੱਜੇ ਮੰਡੀਕਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਅਤਮਾ ਸਕੀਮ ਤਹਿਤ ਵਿਸ਼ੇਸ਼ ਮੁਹਿਮ ਸ਼ੁਰੂ ਕੀਤੀ ਗਈ ਹੈ।ਇਸ ਮਹਿੰਮ ਦਾ ਮੁੱਖ ਮਕਸਦ ਗੁੜ ਬਣਾਉਣ ਦਾ ਕਾਰੋਬਾਰ ਕਰਨ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਸਿਖਲਾਈ ਦੇਣਾ ਹੈ ਤਾਂ ਜੋ ਖੱਪਤਕਾਰਾਂ ਨੂੰ ਮਿਆਰੀ ਗੁੜ/ਸ਼ੱਕਰ ਮਿਲ ਸਕੇ।ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਬਲਾਕ ਪਠਾਨਕੋਟ ਦੇ ਪਿੰਡ ਲਾਹੜੀ ਬ੍ਰਾਹਮਣਾਂ ਵਿੱਚ ਅਗਾਂਹਵਧੂ ਕਿਸਾਨ ਸ਼ਾਮ ਸਿੰਘ ਦੇ ਫਾਰਮ ‘ਤੇ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ।ਜਿਸ ਦੀ ਪ੍ਰਧਾਨਗੀ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕੀਤੀ।ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਵਿਕਰਾਂਤ ਧਵਨ ਡਿਪਟੀ ਪੀ.ਡੀ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ), ਸੁਦੇਸ਼ ਕੁਮਾਰ ਖੇਤੀ ਉਪ ਨਰੀਖਕ, ਅਰਮਾਨ ਮਹਾਜਨ, ਬਲਵਿੰਦਰ ਕੁਮਾਰ, ਅਮਨਦੀਪ ਸਿੰਘ, ਮਨਦੀਪ ਹੰਸ ਸਹਾਇਕ ਤਕਨਾਲੋਜੀ ਪ੍ਰਬੰਧਕ (ਆਤਮਾ), ਸਤ ਪਾਲ, ਸ਼ਾਮ ਸਿੰਘ, ਕੰਸ ਰਾਜ, ਸ਼ਿਵਦਾਸ ਸਮੇਤ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸਨ।
               ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਹਰਤਰਨਪਾਲ ਸਿੰਘ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿਚ ਗੁੜ ਦੀ ਖੱਪਤ ਵਧਣ ਕਾਰਨ ਕਿਸਾਨਾਂ ਵਲੋਂ ਗੁੜ, ਸ਼ੱਕਰ ਬਣਾ ਕੇ ਵੇਚਣ ਦਾ ਰੁਝਾਨ ਵਧਿਆ ਹੈ।ਉਨਾਂ ਕਿਹਾ ਕਿ ਗੁੜ ਵਿੱਚ ਸੌਂਫ, ਸੁੰਢ, ਮੂੰਗਫਲੀ, ਬਦਾਮ, ਕਾਜੂ ਅਤੇ ਤਿਲ ਪਾ ਕੇ ਹੋਰ ਵੀ ਸੁਆਦੀ ਬਣਾਇਆ ਜਾ ਸਕਦਾ ਹੈ।ਕੋਈ ਸਮਾਂ ਸੀ ਜਦੋਂ ਗੰਨੇ ਦੇ ਰਸ ਤੋਂ ਗੁੜ, ਸ਼ੱਕਰ ਤਿਆਰ ਕਰਨ ਲਈ ਪਿੰਡਾਂ ਵਿੱਚ ਘੁਲਾੜੀਆਂ/ਵੇਲਣੇ ਹੁੰਦੇ ਸਨ।ਉਨਾਂ ਕਿਹਾ ਕਿ ਜੇਕਰ ਗੁੜ/ਸ਼ੱਕਰ ਦੇ ਮਿਆਰ ‘ਚ ਸੁਧਾਰ ਕਰਨ ਦੇ ਨਾਲ ਸੁਚੱਜਾ ਮੰਡੀਕਰਨ ਕੀਤਾ ਤਾਂ ਇਸ ਕਿੱਤੇ ਨੂੰ ਮੁੱਖ ਕਿੱਤਾ ਬਣਾਇਆ ਜਾ ਸਕਦਾ ਹੈ।ਉਨਾਂ ਕਿਹਾ ਕਿ ਸੜਕਾਂ ਕੰਢੇ ਪ੍ਰਵਾਸੀ ਮਜ਼ਦੂਰਾਂ ਵਲੋਂ ਬਣਾਇਆ ਜਾਂਦਾ ਗੁੜ ਮਿਆਰ ਪੱਖੋਂ ਘਟੀਆ ਹੁੰਦਾ ਹੈ, ਕਿਉਂਕਿ ਇਨਾਂ ਵਲੋਂ ਗੁੜ ਬਨਾਉਂਦੇ ਸਮੇਂ ਸਾਫ ਸਫਾਈ ਦਾ ਧਿਆਨ ਨਾਂ ਰੱਖਦਿਆਂ ਕਈ ਕਈ ਦਿਨਾਂ ਦੇ ਜਮਾਂ ਕੀਤੇ ਗੰਨੇ ਤੋਂ ਗੁੜ ਅਤੇ ਸ਼ੱਕਰ ਤਿਆਰ ਕੀਤੀ ਜਾਂਦੀ ਸੀ, ਜੋ ਕੁੱਝ ਸਮੇਂ ਬਾਅਦ ਖਰਾਬ ਹੋ ਜਾਂਦੀ ਸੀ।ਉਨਾਂ ਕਿਹਾ ਕਿ ਸਕੱਤਰ ਖੇਤੀਬਾੜੀ ਵਿਭਾਗ ਕਾਹਨ ਸਿੰਘ ਪੰਨੂੰ ਵੱਲੋਂ ਕੀਤੀ ਪਹਿਲ ਕਰਨ ਸਦਕਾ ਕਿਸਾਨਾਂ ਨੂੰ ਆਪਣੀਆਂ ਘੁਲਾੜੀਆ ‘ਤੇ ਸ਼ੀਸ਼ੇ ਦੇ ਬਣੇ ਬਕਸੇ ਰੱਖ ਕੇ ਗੁੜ ਅਤੇ ਸ਼ੱਕਰ ਵੇਚਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਗੁੜ ਸ਼ੱਕਰ ਨੂੰ ਮਿੱਟੀ ਘੱਟੇ, ਮੱਖੀ, ਮੱਛਰ ਆਦਿ ਤੋਂ ਬਚਾਇਆ ਜਾ ਸਕੇ।
             ਡਾ. ਅਮਰੀਕ ਸਿੰਘ ਨੇ ਕਿਹਾ ਕਿ ਗੁੜ ਆਮ ਕਰਕੇ ਟੋਕਰਿਆਂ ਵਿੱਚ ਜਾਂ ਕਰੇਟਾਂ ਵਿੱਚ ਪਾ ਕੇ ਵੇਚਿਆ ਜਾਂਦਾ ਹੈ ਜਿਸ ਸਾਫ ਸਫਾਈ ਨਹੀਂ ਰਹਿੰਦੀ।ਸੜਕਾਂ ਕਿਨਾਰੇ ਘੁਲਾੜੀਆਂ ਦੇ ਮਾਲਕ ਕਿਸਾਨਾਂ ਵਲੋਂ ਘੁਲਾੜੀ ਤੇ ਦਾਲਾਂ, ਮੱਕੀ ਦਾ ਆਟਾ, ਸ਼ਹਿਦ ਆਦਿ ਰੱਖ ਕੇ ਵੇਚਿਆ ਜਾ ਸਕਦਾ ਹੈ ਅਤੇ ਨਵੀਨਤਮ ਜੂਸ ਕੱਢਣ ਵਾਲੀਆਂ ਮਸ਼ੀਨਾਂ ਲਗਾ ਕੇ ਗੰਨੇ ਦਾ ਤਾਜ਼ਾ ਰਸ ਨਿੰਬੂ, ਅਦਰਕ ਅਤੇ ਪੁਦੀਨਾ ਪਾ ਕੇ 10-20 ਰੁਪਏ ਪ੍ਰਤੀ ਗਲਾਸ ਵੇਚ ਕੇ ਕਿਸਾਨ ਵਧੇਰੇ ਆਮਦਨ ਕਮਾ ਸਕਦੇ ਹਨ।ਡਾ. ਵਿਕਰਾਂਤ ਧਵਨ ਕਿਹਾ ਕਿ ਚਾਹਵਾਨ ਕਿਸਾਨਾਂ ਨੂੰ ਆਤਮਾ ਤਹਿਤ ਪੀ.ਏ.ਯੂ ਸਥਿਤ ਸਕਿੱਲ ਡੀਵੈਲਪਮੈਂਟ ਸੈਂਟਰ ਤੋਂ ਸਿਖਲਾਈ ਦਿਵਾਈ ਜਾ ਸਕਦੀ ਹੈ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply