Monday, June 16, 2025
Breaking News

ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਟੀਮ ਵਲੋਂ ਤਰਕਸ਼ੀਲ ਸਮਾਗਮ

ਲੌਂਗੋਵਾਲ, 19 ਦਸੰਬਰ-(ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਤਰਕਸ਼ੀਲ ਟੀਮ ਮਾਸਟਰ ਪਰਮ ਵੇਦ, PPNJ1912201912ਸੁਰਿੰਦਰ ਸ਼ਰਮਾ ਤੇ ਨਾਜ਼ਰ ਸਿੰਘ ‘ਤੇ ਅਧਾਰਿਤ ਸਸਸ ਸਕੂਲ (ਲੜਕੇ ) ਭਵਾਨੀਗੜ੍ਹ ਵਿਖੇ ਤਰਕਸ਼ੀਲ ਸਮਾਗਮ ਕਰਵਾਇਆ ਗਿਆ।ਮਾਸਟਰ ਹਰੀਸ਼ ਕੁਮਾਰ ਨੇ ਤਰਕਸ਼ੀਲ ਟੀਮ ਨੂੰ` ਜੀ ਆਇਆਂ` ਆਖਦਿਆਂ ਇਸ ਦੇ ਆਉਣ ਉਦੇਸ਼ ਦੱਸਿਆ।ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਪਣਾ ਸੋਚਣ ਢੰਗ ਵਿਗਿਆਨਕ ਬਣਾਉਣ ਤੇ ਦਿਮਾਗ ਵਿੱਚਲੀ ਅਕਲ ਦੀ ਸੁਯੋਗ ਤੇ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੁਨੇਹਾ ਦਿੱਤਾ।ਰਹੱਸਮਈ ਜਾਪਦੀਆਂ ਘਟਨਾਵਾਂ ਤੇ ਮਾਨਸਿਕ ਸਮੱਸਿਆ ਸਮੇਂ ਤਰਕਸ਼ੀਲ ਕਾਰਕੁੰਨ, ਮਨੋਵਿਗਿਆਨੀਆਂ, ਮਾਨਸਿਕ ਰੋਗ ਮਾਹਿਰਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ।ਉਨ੍ਹਾਂ ਅਖੌਤੀ ਸਿਆਣਿਆਂ, ਤਾਂਤਰਿਕਾਂ ਦੇ ਫੈਲਾਏ ਭਰਮ ਜਾਲ, ਵੇਲਾ ਵਿਹਾ ਚੁੱਕੀਆਂ ਰਸਮਾਂ, ਸਮਾਜਿਕ ਕੁਰੀਤੀਆਂ ਤੇ ਨਸਿ਼ਆਂ ਵਿਚੋਂ ਨਿਕਲਣ ਤੇ ਮੋਬਾਇਲ ਫੋਨ ਆਦਿ ਵਿਗਿਆਨਕ ਖੋਜਾਂ, ਕਾਢਾਂ ਦੀ ਸੁਯੋਗ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਦੁਨੀਆਂ ਵਿਚ ਕਿਸੇ ਕੋਲ ਕੋਈ ਗ਼ੈਬੀ ਸ਼ਕਤੀ ਨਹੀਂ ਨਾ ਹੀ ਚਮਤਕਾਰ ਵਾਪਰਦੇ ਹਨ।ਘਟਨਾਵਾਂ ਵਾਪਰਦੀਆਂ ਹਨ ਇਨ੍ਹਾਂ ਦੇ ਕਾਰਨ ਜਾਨਣਾ ਹੀ ਤਰਕਸ਼ੀਲਤਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕੀ, ਕਿਉਂ, ਕਿਵੇਂ, ਕਿੱਥੇ, ਕਦੋਂ ਆਦਿ ਗੁਣਾਂ ਨਾਲ ਲੈਸ ਹੋ ਕੇ ਮਿਹਨਤ, ਲਗਾਤਾਰਤਾ, ਇਮਾਨਦਾਰੀ ਦਾ ਲੜ ਫੜ ਕੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ।ਇਸ ਸਮੇਂ ਉਨ੍ਹਾਂ ਵਲੋਂ ਹੱਥ ਦੀ ਸਫ਼ਾਈ ਦੇ ਟਰਿਕ ਵੀ ਦਿਖਾਏ ਗਏ ਤੇ ਵਿਦਿਆਰਥੀਆਂ ਨੂੰ ਤਰਕਸ਼ੀਲ ਸਾਹਿਤ ਵੀ ਦਿੱਤਾ ਗਿਆ।
           ਪ੍ਰਿੰਸੀਪਲ ਸ਼੍ਰੀਮਤੀ ਤਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਅੰਧ-ਵਿਸ਼ਵਾਸਾਂ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਅਪਨਾਉਣ ਦਾ ਸੁਖਨ ਸੁਨੇਹਾ ਦੇਣ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਵਿਗਿਆਨਕ ਨਜ਼ਰੀਆ ਅਪਨਾਉਣ ਲਈ ਪ੍ਰੇਰਿਤ ਕੀਤਾ।ਮਾਸਟਰ ਅਜਾਇਬ ਸਿੰਘ ਨੇ ਸਟੇਜ ਸੰਚਾਲਨ ਕਰਦਿਆਂ ਵਿਦਿਆਰਥੀਆਂ ਨੂੰ ਸੋਚ ਵਿਗਿਆਨਕ ਲੀਹ ‘ਤੇ ਪਾਉਣ ਲਈ ਕਿਹਾ।
             ਸਵਾਲ ਜਵਾਬ ਸ਼ੈਸ਼ਨ ਵਿੱਚ ਅਧਿਆਪਕ ਹਰੀਸ਼ ਕੁਮਾਰ, ਹਰੀਸ਼ ਚੰਦ, ਅਜੈਬ ਸਿੰਘ, ਭਿੰਦਰ ਸਿੰਘ, ਮੋਨਿਕਾ, ਦੀਪਿਕਾ, ਰਜਨੀ, ਨੈਨਸੀ ਮਨਜੋਤ ਕੌਰ, ਮਨਜੀਤ ਕੌਰ, ਰਣਜੀਤ ਕੌਰ ਮੌਜੂਦ ਰਹੇ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply