ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ ਬਿਉਰੋ) – ਪੰਜਾਬ ਸਰਕਾਰ ਦੀ ਇਕਾਈ ਪੰਜਾਬ ਐਨਰਜ਼ੀ ਡਿਵਲਪਮੈਂਟ ਏਜੰਸੀ (ਪੇਡਾ) ਭਾਰਤ ਸਰਕਾਰ ਦੇ ਊਰਜਾ
ਮੰਤਰਾਲੇ ਦੀ ਇਕਾਈ ਬਿਊਰੋ ਆਫ ਐਨਰਜ਼ੀ ਐਫੀਸ਼ੈਂਸੀ (ਬੀ.ਈ.ਈ) ਦੇ ਸਹਿਯੋਗ ਤੋਂ ਊਰਜਾ ਦੀ ਦਿਸ਼ਾ ਵਿੱਚ 16 ਤੋਂ 20 ਦਸੰਬਰ ਤੱਕ ਸੁਭਾ ਪੱਧਰੀ ਮੁਹਿੰਮ ਚਲਾ ਰਹੀ ਹੈ।ਇਸੇ ਲੜੀ ਤਹਿਤ ਅੱਜ 20 ਦਸੰਬਰ ਨੂੰ ਖਾਲਸਾ ਕਾਲਜ ਆਫ ਇੰਜੀਨਿਅਰਿੰਗ ਐਂਡ ਇੰਸੀਟਿਯੂਟ ਵਿਚ ਊਰਜਾ ਅਤੇ ਕੰਨਜਰਵੇਸ਼ਨ ਵਿਸ਼ੇ ‘ਤੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਵਿਚ ਤਕਨੀਕੀ ਵਿਦਿਆਰਥੀ, ਸ਼ਹਿਰੀ ਇਕਾਈ, ਵਾਸਤੂਕਲਾ ਅਤੇ ਨਗਰ ਨਿਯੋਜਨ ਵਿਭਾਗ, ਨਗਰ ਸੁਧਾਰ ਟਰੱਸਟ, ਬਿਲਡਰਜ਼, ਡਿਵੈਲਪਰਾਂ ਦੇ ਪ੍ਰਤੀਨਿਧੀ ਭਾਗ ਲੈਣਗੇ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media