Thursday, June 25, 2026

ਹੜ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੂੰ ਕਣਕ ਦੇ 1750 ਕੁਇੰਟਲ ਮੁਫਤ ਬੀਜ਼ ਵੰਡੇ – ਗਰੇਵਾਲ

ਰਹਿੰਦੇ ਕਿਸਾਨ ਖੇਤੀ ਅਧਿਕਾਰੀਆਂ ਨਾਲ ਕਰ ਸਕਦੇ ਹਨ ਸੰਪਰਕ

ਲੌਂਗੋਵਾਲ, 23 ਦਸੰਬਰ (-ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਸਾਉਣੀ ਸੀਜ਼ਨ 2019 ਦੌਰਾਨ ਘੱਗਰ ਦਰਿਆ ਵਿੱਚ ਹੜ ਆਉਣ ਕਾਰਨ ਮੂਣਕ ਸਰਕਲ ਦੇ 19 Ghan Shyam Thori DCਪਿੰਡਾਂ ਵਿੱਚ ਤਕਰੀਬਨ 5426 ਏਕੜ ਝੋਨੇ ਦੀ ਫਸਲ ਦਾ 70 ਤੋਂ 100 ਫੀਸਦੀ ਨੁਕਸਾਨ ਹੋਇਆ ਸੀ, ਜਿਸ ਵਾਸਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਕਣਕ ਦਾ ਬੀਜ ਮੁਫਤ ਵੰਡਣ ਦਾ ਐਲਾਨ ਕੀਤਾ ਗਿਆ ਸੀ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਹਿਰਾ ਸਰਕਲ ਵਿਚ ਤਕਰੀਬਨ 1750 ਕੁਇੰਟਲ ਬੀਜ਼ ਦੀ ਵੰਡ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ।ਮੁੱਖ ਖੇਤੀਬਾੜੀ ਅਫਸਰ ਜਸਵਿੰਦਰਪਾਲ ਸਿੰਘ ਗਰੇਵਾਲ ਨੇ ਆਖਿਆ ਕਿ ਜਿਹੜੇ ਕਿਸਾਨਾਂ ਨੇ ਅਜੇ ਤੱਕ ਮੁਫਤ ਬੀਜ਼ ਪ੍ਰਾਪਤ ਨਹੀਂ ਕੀਤਾ, ਉਹ ਵਿਭਾਗ ਨਾਲ ਤਾਲਮੇਲ ਕਰ ਸਕਦੇ ਹਨ।
ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ, ਲਹਿਰਾ ਡਾ. ਇੰਦਰਜੀਤ ਸਿੰਘ ਭੱਟੀ ਨੇ ਦੱਸਿਆ ਕਿ ਉਹ ਕਿਸਾਨ ਜੋ ਮੂਣਕ ਸਰਕਲ ਦੇ ਹੜ ਪ੍ਰਭਾਵਿਤ 19 ਪਿੰਡਾਂ ਅਧੀਨ ਆਉਂਦਾ ਹੈ ਤੇ ਜਿਸ ਦੀ ਫ਼ਸਲ ਦਾ ਨੁਕਸਾਨ 70 ਤੋਂ 100 ਫੀਸਦੀ ਤੱਕ ਨੁਕਸਾਨ ਹੋਇਆ ਹੋਵੇ, ਉਹ ਮੁਫਤ ਬੀਜ਼ ਪ੍ਰਾਪਤ ਕਰਨ ਦਾ ਹੱਕਦਾਰ ਹੈ ਤੇ ਉਹ ਉਨਾਂ ਨਾਲ ਤਾਲਮੇਲ ਕਰਕੇ ਬੀਜ਼ ਪ੍ਰਾਪਤ ਕਰ ਸਕਦਾ ਹੈ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply