Saturday, March 28, 2026

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ‘ਚ ਖੇਡਾਂ ਦਾ ਅਹਿਮ ਰੋਲ – ਹੈਨਰੀ ਸਿੱਧੂ

ਲੌਂਗੋਵਾਲ, 23 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲਹਿਰਾ ਬੈਡਮਿੰਟਨ ਕਲੱਬ ਲਹਿਰਾਗਾਗਾ ਵਲੋਂ ਸਥਾਨਕ ਸਟੇਡੀਅਮ ਦੇ ਇਨਡੋਰ ਬੈਡਮਿੰਟਨ PPNJ2312201910ਹਾਲ ‘ਚ ਦੂਸਰੀ ਬੈਡਮਿੰਟਨ ਚੈਂਪੀਅਨ ਟਰਾਫੀ 2019 ਦਾ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿੱਚ ਵੱਖ ਵੱਖ ਸ਼ਹਿਰਾਂ ਦੇ ਬੈਡਮਿੰਟਨ ਖਿਡਾਰੀਆਂ ਨੇ ਸ਼ਿਰਕਤ ਕੀਤੀ।ਟੂਰਨਾਮੈਂਟ ਵਿੱਚ ਅੰਡਰ 15,17,19, ਓਪਨ ਤੋਂ ਇਲਾਵਾ 40 ਅਤੇ 50 ਸਾਲਾਂ ਦੇ ਵਿਅਕਤੀਆਂ ਦੇ ਮੁਕਾਬਲੇ ਕਰਵਾਏ ਗਏ।ਬਹੁਤ ਹੀ ਸਖ਼ਤ ਅਤੇ ਦਿਲਚਸਪ ਰਹੇ ਮੁਕਾਬਲਿਆਂ ਦਾ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਆਨੰਦ ਮਾਣਿਆ।ਟੂਰਨਾਮੈਂਟ ਦਾ ਉਦਘਾਟਨ ਸਮਾਜ ਸੇਵੀ ਸੁਨੀਲ ਕੁਮਾਰ ਨੇ ਕੀਤਾ ਅਤੇ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਅਤੇ ਆਪਣਾ ਅਸ਼ੀਰਵਾਦ ਦੇਣ ਲਈ ਚੈਂਪੀਅਨਸ਼ਿਪ ਦੌਰਾਨ ਪਹੁੰਚੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ “ਹੈਨਰੀ” ਨੇ ਨੌਜਵਾਨਾਂ ਦੇ ਉੱਦਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਟੂਰਨਾਮੈਂਟ ਆਪਸੀ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ‘ਚ ਸਹਾਈ ਹੁੰਦੇ ਹਨ ।ਹੈਨਰੀ ਸਿੱਧੂ ਨੇ ਲੋਕ ਸਭਾ ਹਲਕਾ ਸੰਗਰੂਰ ਯੂਥ ਕਾਂਗਰਸ ਦੇ ਪ੍ਰਧਾਨ ਰਾਹੁਲਇੰਦਰ ਸਿੰਘ ਸਿੱਧੂ ਵਲੋਂ ਕਲੱਬ ਦੀ ਮੰਗ ਨੂੰ ਮੰਨਦਿਆਂ ਬੈਡਮਿੰਟਨ ਹਾਲ ਲਈ ਮੈਟ ਦੇਣ ਦਾ ਐਲਾਨ ਕੀਤਾ ।
         ਹੈਨਰੀ ਸਿੱਧੂ ਵਲੋਂ ਵੱਖ ਵੱਖ ਟੀਮਾਂ ਤੇ ਖਿਡਾਰੀਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ । ਕਲਬ ਵਲੋਂ ਵੀ ਮਾਸਟਰ ਰਕੇਸ਼ ਕੁਮਾਰ, ਪ੍ਰਧਾਨ ਰਾਜ ਕੁਮਾਰ, ਚੇਅਰਮੈਨ ਪਵਨ ਗਰਗ ,ਐਡਵੋਕੇਟ ਮੰਗਤ ਰਾਏ ਵਲੋਂ ਹੈਨਰੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਉਕਤ ਟੂਰਨਾਮੈਂਟ ਵਿੱਚ ਸੁਨਾਮ, ਸੰਗਰੂਰ, ਅੰਮ੍ਰਿਤਸਰ, ਨਾਭਾ, ਜਾਖਲ, ਰਤੀਆ, ਲਹਿਰਾ, ਸੁਨਾਮ `ਬਰਨਾਲਾ, ਬੁਢਲਾਡਾ ਤੋਂ ਇਲਾਵਾ ਹੋਰ ਸ਼ਹਿਰਾਂ ਦੇ ਖਿਡਾਰੀਆਂ ਨੇ ਸ਼ਿਰਕਤ ਕੀਤੀ।
              ਵੱਖ ਵੱਖ ਤਰ੍ਹਾਂ ਦੇ ਮੁਕਾਬਲਿਆਂ ਵਿਚੋਂ ਅੰਡਰ 19 ਵਿਚੋਂ ਹਰਵਿੰਦਰ ਸੰਗਰੂਰ ਨੇ ਪਹਿਲਾ, ਪ੍ਰਕਾਸ਼ ਲੌਂਗੋਵਾਲ ਨੇ ਦੂਜਾ, ਓਪਨ ਸਿੰਗਲ ਵਿੱਚੋਂ ਤੇਜਪਾਲ ਅੰਮ੍ਰਿਤਸਰ ਨੇ ਪਹਿਲਾ ਅਤੇ ਮਨਪ੍ਰੀਤ ਅੰਮ੍ਰਿਤਸਰ ਨੇ ਦੂਜਾ, ਓਪਨ ਡਬਲਜ਼ ਦੇ ਵਿਚੋਂ ਮਨਪ੍ਰੀਤ-ਤੇਜਪਾਲ ਦੀ ਜੋੜੀ ਨੇ ਪਹਿਲਾ ਅਤੇ ਜਸਵੰਤ ਅਤੇ ਆਸ਼ੂ ਬਰਨਾਲਾ ਦੀ ਜੋੜੀ ਨੇ ਦੂਜਾ, 40+ ਦੇ ਮੁਕਾਬਲੇ ਵਿਚੋਂ ਸੁਰਜੀਤ-ਆਦਰਸ਼ ਗਰਗ ਸੰਗਰੂਰ ਨੇ ਪਹਿਲਾ, ਅਨਿਲ ਅਤੇ ਪ੍ਰਵੀਨ ਰਤੀਆਂ ਨੇ ਦੂਜਾ ਸਥਾਨ ਹਾਸਲ ਕੀਤਾ, 50+ ਵਿਚੋਂ ਅਸ਼ੋਕ ਅਤੇ ਸੰਜੀਵ ਸੰਗਰੂਰ ਨੇ ਪਹਿਲਾ, ਸੁਨੀਲ ਗਰਗ ਅਤੇ ਅਸ਼ੋਕ ਸਿੰਗਲਾ ਨੇ ਦੂਜਾ ਸਥਾਨ ਹਾਸਲ ਕੀਤਾ।ਵੱਖ ਵੱਖ ਸ਼ਹਿਰਾਂ ਤੋਂ ਆਏ ਖਿਡਾਰੀਆਂ ਨੇ ਕਲੱਬ ਵੱਲੋਂ ਕੀਤੇ ਗਏ ਪ੍ਰਬੰਧਾਂ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਹਰ ਸ਼ਹਿਰ ਵਿਚ ਬੈਡਮਿੰਟਨ ਦੇ ਅਜਿਹੇ ਟੂਰਨਾਮੈਂਟ ਹੋਣੇ ਚਾਹੀਦੇ ਹਨ।
           ਇਸ ਮੌਕੇ ਕਲੱਬ ਦੇ ਸੀਨੀਅਰ ਆਗੂ ਮਾਸਟਰ ਰਕੇਸ਼ ਕੁਮਾਰ, ਸਤੀਸ਼ ਕੁਮਾਰ “ਭੋਲਾ”, ਡਾ. ਦਵਿੰਦਰ ਸੇਠੀ, ਜੈਂਕੀ ਅਗਰਵਾਲ, ਵਾਈਸ ਪ੍ਰਧਾਨ ਸੰਦੀਪ ਕੁਮਾਰ, ਡਾ. ਵਿਜੇ ਕੁਮਾਰ, ਡਾ. ਲਾਲੀ ਨੇ ਕਿਹਾ ਕਿ ਕਲਬ ਵਲੋਂ ਆਉਣ ਵਾਲੇ ਸਮੇਂ ਦੇ ਵਿਚ ਉਕਤ ਚੈਂਪੀਅਨਸ਼ਿਪ ਨੂੰ ਵੱਡੇ ਪੱਧਰ ‘ਤੇ ਕਰਵਾਇਆ ਜਾਵੇਗਾ ਅਤੇ ਕੋਸ਼ਿਸ਼ ਰਹੇਗੀ ਕਿ ਉਕਤ ਚੈਂਪੀਅਨਸ਼ਿਪ ਵਿਚ ਇੰਟਰਨੈਸ਼ਨਲ ਖਿਡਾਰੀ ਹਿੱਸਾ ਲੈ ਕੇ ਇਸ ਪਛੜੇ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਵਲ ਪ੍ਰੇਰਿਤ ਕਰਨ।ਚੈਂਪੀਅਨਸ਼ਿਪ ਵਿਚ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਪੁਸ਼ਪਿੰਦਰ ਗੁਰੂ, ਕਾਂਗਰਸ ਦੇ ਸੀਨੀਅਰ ਆਗੂ ਪ੍ਰਵੀਨ ਕੁਮਾਰ ਰੋਡਾ, ਹੈਪੀ ਠੇਕੇਦਾਰ ਤੋਂ ਇਲਾਵਾ ਹੋਰਨਾਂ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply