ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਕ੍ਰਿਸਮਿਸ ਮੌਕੇ ਬਿਆਂਡ ਇੰਗਲਿਸ਼ ਸਕੂਲ ਵਲੋਂ 10ਵੇਂ ਕ੍ਰਿਸਮਸ ਫੈਸਟੀਵਲ ਦੌਰਾਨ ਨਾਟਸ਼ਾਲਾ
ਵਿਖੇ ਮੈਡਮ ਸ਼ਾਲਿਨੀ ਨਿਰਦੇਸ਼ਿਤ ਇੰਗਲਿਸ਼ ਨਾਟਕ ‘ਲੈਟ ਅਸ ਬੀ’ ਦਾ ਮੰਚਨ ਕੀਤਾ ਗਿਆ।ਜਿਸ ਵਿੱਚ ਮਿਸ਼ਨ ਦੀਪ ਸਕੂਲ ਦੇ ਵਿਦਿਆਰਥੀਆਂ ਸਮੇਤ 50 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ।ਨਾਟਕ ਦੀ ਕਹਾਣੀ ‘ਚ ਦਰਸਾਇਆ ਗਿਆ ਹੈ ਕਿ ਮਾਤਾ-ਪਿਤਾ ਬੱਚਿਆਂ ‘ਤੇ ਆਪਣੇ ਵਿਚਾਰ ਥੋਪਣ ਦੀ ਬਜ਼ਾਏ ਉਨਾਂ ਨੂੰ ਆਪਣਾ ਬਿਹਤਰ ਭਵਿਖ ਬਣਾਉਣ ਦੀ ਅਜ਼ਾਦੀ ਜਰੂਰ ਦੇਣ, ਤਾਂ ਜੋ ਆਉਣ ਵਾਲੇ ਸਮੇਂ ‘ਚ ਉਹ ਆਪਣੀ ਰੁੱਚੀ ਮੁਤਾਬਿਕ ਜੀਵਨ ਵਿੱਚ ਅੱਗੇ ਵਧਣ ਦੇ ਸਮਰੱਥ ਹੋ ਸਕਣ।
ਨਾਟਕ ਦੇ ਅੰਤ ਵਿੱਚ ਪੰਜਾਬ ਨਾਟਸ਼ਾਲਾ ਸੰਸਥਾ ਮੁੱਖੀ ਜਤਿੰਦਰ ਬਰਾੜ ਨੇ ਨਾਟਕ ਦਾ ਮੰਚਨ ਕਰਨ ਵਾਲੇ ਬੱਚਿਆਂ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media