ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮਸੀਹੀ ਭਾਈਚਾਰੇ ਵਲੋਂ ਕ੍ਰਿਸਮਸ ਦਾ ਤਿਓਹਾਰ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਕ੍ਰਿਸਮਸ
ਮੌਕੇ ਸ਼ਹਿਰ ਭਗਵਾਨ ਯੀਸੂ ਮਸੀਹ ਦੇ ਜਨਮ ਦਿਨ ਸਬੰਧੀ ਸ਼ੋਭਾ ਯਾਤਰਾ ਕੱਢੀਆਂ ਗਈਆਂ।ਸ਼ਹਿਰ ਦੇ ਵੱਖ-ਵੱਖ ਗਿਰਜ਼ਾ ਘਰਾਂ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾਵਾਂ ਦਾ ਆਯੋਜਨ ਕੀਤਾ ਗਿਆ।ਬੀਤੇ ਕੱਲ ਹੀ ਸ਼ਹਿਰ ਦੇ ਕਰਾਈਸਟ ਚਰਚ ਕੈਥਡਰਿਲ ਰਾਮਬਾਗ, ਸੇਂਟ ਪਾਲ ਚਰਚ ਕਚਹਿਰੀ ਰੋਡ, ਐਂਗਲੀਚੇਨ ਚਰਚ ਆਫ ਇੰਡੀਆ ਟੇਲਰ ਰੋਡ, ਸੇਂਟ ਫਰਾਂਸਿਸ ਚਰਚ ਮਜੀਠਾ ਰੋਡ ਆਦਿ ਨੂੰ ਰੰਗ ਬਰੰਗੀਆਂ ਰੋਸ਼ਨੀਆਂ ਨਾਲ ਖੂਬਸੂਰਤ ਢੰਗ ਨਾਲ ਸਜਾਇਆ ਗਿਆ।
ਕੜਾਕੇ ਦੀ ਠੰਡ ਤੇ ਤੇਜ਼ ਹਵਾਵਾਂ ਦੇ ਬਾਵਜ਼ੂਦ ਅੱਜ ਸਵੇਰ ਤੋਂ ਹੀ ਮਸੀਹੀ ਭਾਈਚਾਰੇ ਅਤੇ ਸ਼ਹਿਰੀਆਂ ਦਾ ਚਰਚਾਂ ਵਿੱਚ ਤਾਂਤਾ ਲੱਗਾ ਰਿਹਾ।ਕਈ ਥਾਈਂ ਯੀਸੂ ਮਸੀਹ ਦੇ ਜੀਵਨ ਨੂੰ ਦਰਸਾਉਂਦੀਆਂ ਝਾਕੀਆਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ।ਸ਼ਾਮ ਦੇ ਸਮੇਂ ਸ਼ਰਧਾਲੂਆਂ ਵਲੋਂ ਮੋਮਬੱਤੀਆਂ ਜਗਾ ਕੇ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ ਅਤੇ ਬੱਚਿਆਂ ਨੂੰ ਤੋਹਫੇ ਵੀ ਵੰਡੇ।ਸਾਂਤਾ ਕਲਾਜ਼ ਦੇ ਪਹਿਰਾਵੇ ਵਿੱਚ ਬੱਚੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media