ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕੌਂਸਲਰ ਵਿਕਾਸ ਸੋਨੀ ਵੱਲੋਂ ਵਾਰਡ ਨੰ: 69 ਅਧੀਨ ਪੈਂਦੇ
ਇਲਾਕੇ ਭਾਈ ਵੀਰ ਸਿੰਘ ਅਤੇ ਮੂਲੇਚੱਕ ਵਿਖੇ ਸੀ.ਸੀ ਫਲੌਰ ਨਾਲ ਬਣਨ ਵਾਲੀਆਂ ਗਲੀਆਂ ਦੇ ਕੰਮ ਦਾ ਉਦਘਾਟਨ ਕੀਤਾ।
ਮੇਅਰ ਰਿੰਟੂ ਨੇ ਦੱਸਿਆ ਕਿ 30 ਲੱਖ ਰੁਪਏ ਦੀ ਲਾਗਤ ਨਾਲ ਇਨ੍ਹਾਂ ਇਲਾਕਿਆਂ ਵਿੱਚ ਸੀ.ਸੀ ਫਲੌਰ ਨਾਲ ਗਲੀਆਂ ਬਣਾਈਆਂ ਜਾਣਗੀਆਂ।ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚ ਐਲ.ਈ.ਡੀ ਲਾਈਟਾਂ ਲੱਗਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਆਉਂਦੇ ਕੁੱਝ ਹੀ ਮਹੀਨਿਆਂ ਵਿੱਚ ਇਹ ਸਾਰਾ ਕੰਮ ਮੁਕੰਮਲ ਹੋ ਜਾਵੇਗਾ।ਰਿੰਟੂ ਅਤੇ ਕੌਂਸਲਰ ਵਿਕਾਸ ਸੋਨੀ ਵੱਲੋਂ ਇਲਾਕੇ ਦਾ ਦੌਰਾ ਵੀ ਕੀਤਾ ਗਿਆ।ਕੌਂਸਲਰ ਵਿਕਾਸ ਸੋਨੀ ਨੇ ਈਸਾਈ ਭਾਈਚਾਰੇ ਨੂੰ ਕਬਰਸਤਾਨ ਲਈ ਗਰਾਂਟ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਕੌਂਸਲਰ ਸ੍ਰੀਮਤੀ ਰੀਨਾ ਚੋਪੜਾ, ਚੋਪੜਾ, ਰਮਿੰਦਰ ਸਿੰਘ ਰਾਜੂ ਓ.ਐਸ.ਡੀ, ਬਲਬੀਰ ਸਿੰਘ, ਰਿੰਕੂ ਸਰਪੰਚ, ਰਮਨ ਸਿੰਘ, ਅਰਜਨ ਸਿੰਘ, ਵਿਜੈ ਖੋਸਲਾ ਤੇ ਇਲਾਕਾ ਵਾਸੀ ਹਾਜਰ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media