ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਦਿਨੀਂ ਥਾਣਾ ਲੋਪੋਕੇ ਦੇ ਏ.ਐਸ.ਆਈ ਗੁਰਦੀਪ ਸਿੰਘ ਨੂੰ ਗਸ਼ਤ ਕਰਦੇ ਸਮੇਂ ਇਕ ਬੱਚੀ ਮਿਲੀ ਹੈ।
ਜਿਸ ਦੀ ਉਮਰ ਤਕਰੀਬਨ 7-8 ਸਾਲ ਦੇ ਕਰੀਬ ਹੈ ਜੋ ਕਿ ਆਪਣਾ ਨਾਮ, ਮਾਤਾ ਪਿਤਾ ਦਾ ਨਾਮ ਅਤੇ ਘਰ ਦਾ ਪਤਾ ਦੱਸਣ ਵਿੱਚ ਅਸਮਰੱਥ ਹੈ।ਚਾਈਲਡ ਲਾਈਨ ਦੇ ਇਕ ਨੁਮਾਇੰਦੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੀ ਦਾ ਕੱਦ ਤਕਰੀਬਨ 3 ਫੁੱਟ, ਰੰਗ ਸਾਵਲਾ, ਸਿਰ ਤੇ ਕਾਲੀ ਊਨ ਵਾਲੀ ਗਰਮ ਟੋਪੀ, ਭੂਰੇ ਰੰਗ ਦੀ ਕੋਟੀ ਅਤੇ ਪੀਲੇ ਰੰਗ ਦੀ ਗਰਮ ਪਜ਼ਾਮੀ ਪਾਈ ਹੋਈ ਹੈ।ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਬੱਚੀ ਨੂੰ ਚਾਈਲਡ ਲਾਈਨ ਦਫਤਰ ਵਿੱਚ ਲਿਆਂਦਾ ਹੈ ਅਤੇ ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਬੱਚੀ ਜਾਂ ਇਸ ਦੇ ਪਰਿਵਾਰ ਪ੍ਰਤੀ ਕੋਈ ਜਾਣਕਾਰੀ ਹੋਵੇ ਤਾਂ ਉਹ ਚਾਈਲਡ ਲਾਈਨ ਹੈਲਪ ਲਾਈਨ ਨੰਬਰ 1098 ਜਾਂ ਦਫਤਰ ਦੇ ਨੰਬਰ 0183-2500414 ’ਤੇ ਸੰਪਰਕ ਕਰ ਸਕਦਾ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media