ਸਾਲ! ਸਾਲ ਬਾਅਦ ਬਦਲੇ,
ਬੰਦਾ ਰੋਜ਼ ਬਦਲਦਾ ਜਾਵੇ।
ਗਿਰਗਟ ਨੂੰ ਮਾਤ ਪਾਉਂਦਾ,
ਛੱਤੀ ਰੰਗ ਇਹ ਬਦਲਾਵੇ।
ਮੈਂ ਚੰਗਾ, ਨਾਲੇ ਦੁੱਧ ਧੋਤਾ,
ਉਂਗਲਾਂ ਦੂਜਿਆਂ `ਤੇ ਉਠਾਵੇ।
ਕਰ ਦਾ ਕੁੱਝ ਤੇ ਦੱਸੇ ਕੁੱਝ,
ਫਿਰ ਵੀ ਚੰਗਾ ਕਹਾਵੇ।
ਲੱਖਾਂ ਤੋਂ ਬਣਾ ਲਏ ਕਰੋੜਾਂ,
ਹੱਥ ਅਰਬਾਂ ਨੂੰ ਹੁਣ ਪਾਵੇ।
ਝੂਠ ਨੂੰ ਸੱਚ, ਸੱਚ ਨੂੰ ਝੂਠ,
ਬਣਾਉਂਦਿਆਂ ਰਤਾ ਦੇਰ ਨਾ ਲਾਵੇ।
ਨਵੇਂ ਸਾਲ ਦੀ ਦੇਵੇ ਮੁਬਾਰਕ,
ਥੋੜ੍ਹਾ ਥੋੜ੍ਹਾ ਮੁਸਕਰਾਵੇ।
ਅੰਦਰ ਪਤਾ ਨਹੀਂ ਕੀ ਕੁੱਝ ਭਰਿਆ,
ਹੱਸਦਾ ਚਿਹਰਾ ਵਿਖਾਵੇ।
ਤੂੰ ਵੀ `ਸੁਖਬੀਰ` ਬਦਲਦਾ ਰਹਿੰਦਾ,
ਇਹ ਗੱਲ ਕਿਉਂ ਦਿਲੋਂ ਭੁਲਾਵੇਂ।
ਅੰਦਰੋਂ ਬਾਹਰੋਂ ਇਕੋ ਹੋ ਜਾ,
ਜੇ ਰੱਬ ਨਾਲ ਯਾਰੀ ਚਾਹਵੇਂ।
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677