ਲੌਂਗੋਵਾਲ, 31 ਦਸੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਸਾਲ 2020 ਲਈ ਜਾਰੀ ਕੀਤੀ ਗਈ ਛੱਟੀਆਂ ਦੀ ਸੂਚੀ ‘ਨੈਗੋਸਿਵਲ ਇੰਸਟੂਮੈਂਟ ਐਕਟ 1881’ ਅਧੀਨ ਕੀਤੀਆਂ ਜਾਂਦੀਆਂ ਛੁੱਟੀਆਂ ਵਿੱਚ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ ਵਿੱਚੋਂ ਗਾਇਬ ਹੈ।ਜਿਸ ਕਾਰਨ ਬੈਂਕ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜਦੋਂ ਕਿ ਪੰਜਾਬ ਤੋਂ ਬਾਹਰਲੇ ਹੋਰਨਾਂ ਸੂਬਿਆਂ ਵਿੱਚ ਪ੍ਰਕਾਸ਼ ਪੁਰਬ ਦੀ ਛੁੱਟੀ ਬੈਂਕਾਂ ਲਈ ਕੀਤੀ ਗਈ ਹੈ।ਜੇਕਰ ਪੰਜਾਬ ਸਰਕਾਰ ਵੱਲੋਂ ਬੈਂਕ ਦੀਆਂ ਛੁੱਟੀਆਂ ਸਬੰਧੀ ਸੂਚੀ ਵੱਲ ਨਜ਼ਰ ਮਾਰੀ ਜਾਵੇ ਤਾਂ ਇਹ ਸਾਹਮਣੇ ਆਇਆ ਹੈ ਕਿ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੋਂ ਇਲਾਵਾ ਵੀ ਕਈ ਪ੍ਰਮੁੱਖ ਦਿਹਾੜ੍ਹਿਆਂ ਜਿਵੇਂ ਕਿ ਗੁਰੁ ਰਵਿਦਾਸ ਜੈਅੰਤੀ, ਡਾ.ਅੰਬੇਦਕਰ ਜੈਅੰਤੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਤੇ ਮਹਾਂਰਿਸ਼ੀ ਵਾਲਮਿਕੀ ਜੈਅੰਤੀ ਦੀਆਂ ਛੁੱਟੀਆਂ ਸੂਚੀ ਵਿੱਚ ਨਹੀਂ ਹਨ।ਪੰਜਾਬ ਸਰਕਾਰ ਨੇ ਆਪਣੇ ਦਫਤਰਾਂ ਵਿੱਚ ਇੰਨ੍ਹਾਂ ਦਿਹਾੜ੍ਹਿਆਂ ਦੀ ਛੁੱਟੀ ਤਾਂ ਕੀਤੀ ਹੋਈ ਹੈ।ਪਰ ਬੈਂਕ ਮੁਲਾਜ਼ਮਾਂ ਲਈ ਇਹ ਛੁੱਟੀਆਂ ਨਹੀਂ ਹਨ।ਇਸ ਸਬੰਧੀ ਬੈਂਕ ਮੁਲਾਜਮਾਂ ਨੇ ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਇੱਕ ਪੱਤਰ ਲਿਖ ਕੇ ਇਸ ਸੂਚੀ ਦੀ ਦੁਬਾਰਾ ਛਾਣਬੀਣ ਕਰਨ ਦੀ ਮੰਗ ਕਰਦਿਆਂ ਇੰਨ੍ਹਾਂ ਦਿਨਾਂ ਦੀਆਂ ਛੁੱਟੀਆਂ ਕਰਨ ਦੀ ਅਪੀਲ ਕੀਤੀ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media