Saturday, September 19, 2026

ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦਾ ਮੈਂਬਰ ਬਣਨ ‘ਤੇ ਭਾਰਤ ਭੂਸ਼ਨ ਦਾ ਕੀਤਾ ਸਨਮਾਨ

ਲੌਂਗੋਵਾਲ, 31 ਦਸੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਰੋਟਰੀ ਕਲੱਬ ਸਿਟੀ ਵਲੋਂ ਪ੍ਰਧਾਨ ਸੰਜੈ ਕਾਂਸਲ ਦੀ ਅਗੁਵਾਈ ‘ਚ ਸਮਾਗਮ ਦਾ ਆਯੋਜਨ ਕੀਤਾ PPNJ3112201905ਗਿਆ।ਜਿਸ ਵਿੱਚ ਇੰਡਸਟਰੀ ਚੈਂਬਰ ਦੇ ਜਿਲ੍ਹਾ ਪ੍ਰਧਾਨ ਘਣਸ਼ਿਆਮ ਕਾਂਸਲ ਅਤੇ ਅਗਰਵਾਲ ਸਭਾ ਦੇ ਪ੍ਰਧਾਨ ਪ੍ਰੇਮ ਗੁਪਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਮਾਗਮ ਨੂੰ ਸੰਬੋਧਨ ਕਰਦੇ ਹੋਏ ਘਣਸ਼ਿਆਮ ਕਾਂਸਲ ਨੇ ਕਿਹਾ ਕਿ ਰੋਟਰੀ ਕਲੱਬ ਸਿਟੀ ਸਮਾਜ ਸੇਵਾ ਵਿੱਚ ਅਹਿਮ ਯੋਗਦਾਨ ਦੇ ਰਿਹਾ ਹੈ ਕਲੱਬ ਨੇ ਵਾਤਾਵਰਣ ਨੂੰ ਬਚਾਉਣ ਲਈ ਪੌਦਾ ਲਗਾਉਣ, ਜਰੂਰਤਮੰਦ ਵਿਦਿਆਰਥਣਾਂ ਲਈ ਸਿੱਖਿਆ ਸਮੱਗਰੀ, ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਲਗਾਏ ਹਨ।ਕਲੱਬ ਪ੍ਰਧਾਨ ਸੰਜੈ ਕਾਂਸਲ ਨੇ ਦੱਸਿਆ ਕਿ ਬੇਟੀਆਂ ਨੂੰ ਸਮਾਨਤਾ ਦਾ ਅਧਿਕਾਰ ਦੇਣ ਦੇ ਉਦੇਸ਼ ਨਾਲ ਲੋਹੜ੍ਹੀ ਧੀਆਂ ਦੀ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ।ਦੇਸ਼ ਵਿੱਚ ਬੇਟੀਆਂ ਤੇ ਅੱਤਿਆਚਾਰ ਦੇ ਮਾਮਲੇ ਵਧ ਰਹੇ ਹਨ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।ਸਮਾਜ ਦੀ ਪੁਰਸ਼ ਪ੍ਰਧਾਨ ਧਾਰਨਾ ਨੂੰ ਖਤਮ ਕਰਨ ਲਈ ਕਲੱਬ ਆਪਣੇ ਪੱਧਰ ‘ਤੇ ਮੁਹਿੰਮ ਸ਼ੁਰੂ ਕਰ ਰਿਹਾ ਹੈ।ਅਗਰਵਾਲ ਸਭਾ ਦੇ ਪ੍ਰਤੀਨਿਧੀ ਭਾਰਤ ਭੂਸ਼ਨ ਨੂੰ ਪੰਜਾਬ ਸਰਕਾਰ ਵਲੋਂ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦਾ ਮੈਂਬਰ ਨਿਯੁਕਤ ਕਰਨ ਤੇ ਕਲੱਬ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੁਨੀਸ਼ ਬਾਂਸਲ, ਕੇਵਲ ਕੁਮਾਰ, ਸੰਦੀਪ ਗਰਗ, ਸੰਜੀਵ ਗੋਇਲ, ਸੁਨੀਲ ਗੋਇਲ, ਅਨੂਪ ਗੋਇਲ, ਸੁਮਿਤ ਬੰਦਲਿਸ਼, ਵਿਕਰਮ ਵਿੱਕੀ, ਰਾਜੀਵ ਮੱਖਣ ਆਦਿ ਵੀ ਮੌਜੂਦ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply