Saturday, October 17, 2026

ਮੁਬਾਰਕ ! ਨਵਾਂ ਸਾਲ

ਨਾ ਦਿਨ ਬਦਲਿਆ, ਨਾ ਰਾਤ ਬਦਲੀ,
ਨਾ ਹੀ ਬਦਲੀ ਸਮੇਂ ਦੀ ਚਾਲ।
ਫਿਰ ਵੀ ਸਭ ਨੂੰ ਕਹੋ ਸਾਥੀਓ,
ਮੁਬਾਰਕ! ਨਵਾਂ ਸਾਲ, ਨਵਾਂ ਸਾਲ।

ਕਈ ਵਿੱਛੜੇ, ਕਈ ਨਵੇਂ ਆ ਗਏ,
ਆਪਣਿਆਂ ਦਾ ਪਾ ਭੁਲੇਖਾ,
ਸੀਨੇ ਗਹਿਰੀਆਂ ਚੋਟਾਂ ਲਾ ਗਏ।
ਅਜੇ ਵੀ ਕਹਿੰਦੇ, ਅਸੀਂ ਹਾਂ ਤੁਹਾਡੇ ਨਾਲ
ਮੁਬਾਰਕ! ਨਵਾਂ ਸਾਲ, ਨਵਾਂ ਸਾਲ।

ਰੱਬ ਦੇ ਅੱਗੇ ਕਰਾਂ ਦੁਆਵਾਂ,
ਅਜ਼ਾਦੀ ਦਾ ਨਿੱਘ ਸਾਰੇ ਮਾਨਣ,
ਵਿਛੜਨ ਨਾ ਕਦੇ ਵੀ ਮਾਂਵਾਂ।
ਪੌਦੇ ਨਾਲ਼ੋਂ ਨਾ ਟੁੱਟੇ ਡਾਲ਼
ਮੁਬਾਰਕ! ਨਵਾਂ ਸਾਲ, ਨਵਾਂ ਸਾਲ।

Khurmanian

 

 

 

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply