Tuesday, July 29, 2025
Breaking News

ਮਸੀਹੀ ਭਾਈਚਾਰੇ ਨੇ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਨ ਤੇ ਨਵਾਂ ਸਾਲ ਮਨਾਇਆ

ਸਮਰਾਲਾ, 1 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਥੋਂ ਨਜਦੀਕੀ ਪਿੰਡ ਘੁੰਗਰਾਲੀ ਸਿੱਖਾਂ ਵਿਖੇ ਸਮੂਹ ਸਾਧ ਸੰਗਤ ਵਲੋਂ ਪ੍ਰਭੂ ਯਿਸੂ ਮਸੀਹ ਜੀ ਦਾ PPNJ0101202005ਜਨਮ ਦਿਵਸ ਅਤੇ ਨਵੇਂ ਸਾਲ ਦਾ ਪ੍ਰੋਗਰਾਮ ਨੇੜੇ ਸ਼ਿਵ ਮੰਦਿਰ ਵਿਖੇ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਓਟਾਲ, ਪਾਸਟਰ ਅਸ਼ੋਕ ਕੁਮਾਰ, ਕਮਲਜੀਤ ਕੌਰ ਸਮਰਾਲਾ ਨੇ ਦੱਸਿਆ ਕਿ ਪ੍ਰੋਗਰਾਮ ਦਾ ਅਗਾਜ਼ ਪ੍ਰਭੂ ਦੀ ਅਰਾਧਨਾ ਨਾਲ ਸ਼ੁਰੂ ਹੋਇਆ ਅਤੇ ਨਵੇਂ ਸਾਲ 2020 ਦੀ ਮੁਬਾਰਕਬਾਦ ਦਿੱਤੀ ਗਈ।ਉਪਰੰਤ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ‘ਤੇ ਗੀਤ ਤੇ ਭਜਨ ਗਾ ਕੇ ਪ੍ਰਭੂ ਦੀ ਮਹਿਮਾ ਗਾਈ।ਪ੍ਰੋਗਰਾਮ ਵਿਚ ਮੁੱਖ ਪ੍ਰਚਾਰਕ ਵਜੋਂ ਪਹੁੰਚੇ ਪਾਸਟਰ ਹਰੀ ਸਿੰਘ, ਬ੍ਰਦਰ ਮਨਪ੍ਰੀਤ ਗਿੱਲ, ਸਿਸਟਰ ਪੂਨਮ ਗਿੱਲ ਅਤੇ ਕਰਮਜੀਤ ਕੌਰ ਨੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੇ ਬਾਰੇ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਵਿਚ ਮਨੁੱਖ ਜਾਤੀ ਦੇ ਪਾਪਾਂ ਨੂੰ ਮਿਟਾਉਣ ਦੇ ਲਈ ਇਸ ਸੰਸਾਰ ਵਿਚ ਆਏ ਸਨ।ਉਨ੍ਹਾ ਆਖਿਆ ਕਿ ਸਾਨੂੰ ਸਭਨਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਆਪਸ ਵਿਚ ਪ੍ਰੇਮ ਮੁਹੱਬਤ ਵਿਚ ਰਹਿਣ ਦੀ ਜ਼ਰੂਰਤ ਹੈ।
ਵਿਸ਼ੇਸ਼ ਮਹਿਮਾਨਾਂ ਵਿੱਚ ਸੁਖਵੀਰ ਸਿੰਘ ਯੂ.ਐਸ.ਏ, ਦੀਪੂ ਸਮਰਾਲਾ, ਮੁਖਤਿਆਰ ਸਿੰਘ ਸੱਲ੍ਹ, ਸਮੂਅਲ ਦੁਬਈ, ਗੁਰਮਿੰਦਰ ਸਿੰਘ ਗਿੱਲ, ਨਰੇਸ਼ ਢੰਡ, ਗੁਰਮੀਤ ਸਿੰਘ ਗਿੱਲ, ਅਵਤਾਰ ਸਿੰਘ ਗਿੱਲ, ਰਣਜੀਤ ਸਿੰਘ ਗਿੱਲ, ਰਾਜਵੀਰ ਸਿੰਘ ਓਟਾਲ, ਅਮਨ ਕੋਟਾਲਾ, ਕਰਨ, ਕਰਮਜੀਤ, ਹਰਮਨ ਢੀਂਡਸਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਵਰਸ਼ਿਪ ਟੀਮ ਵਿੱਚ ਬੈਨੀ ਹੀਨ, ਫਿਲਿਪੁਸ, ਅਜੈ ਮੁਸਾਲ ਅਤੇ ਪਤਰਸ ਜਸੀ ਸ਼ਾਮਲ ਸਨ।ਜਦਕਿ ਜਸਵਿੰਦਰ ਸਿੰਘ ਓਟਾਲ, ਸਰਬਜੀਤ ਕੌਰ, ਜੋਤ ਓਟਾਲ, ਇਸਤਾ ਢੰਡ, ਲਾਡੀ ਇਟਲੀ, ਜੱਸ ਓਟਾਲ ਆਦਿ ਅਹਿਮ ਯੋਗਦਾਨ ਪਾਇਆ।ਮੁੱਖ ਸੇਵਾਦਰ ਅਗਾਪਾ ਮਸੀਹ ਸਤਿਸੰਗ ਘਰ (ਚਰਚ) ਸਮਰਾਲਾ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਲੰਗਰ ਵੀ ਅਤੁੱਟ ਵਰਤਾਇਆ ਗਿਆ
ਇਸ ਮੌਕੇ ਨਰੇਸ਼ ਕੁਮਾਰ ਪ੍ਰਧਾਨ, ਹਰਪਾਲ ਸਿੰਘ, ਜਸਵੀਰ ਸਿੰਘ ਹੇਡੋਂ, ਬਹਾਦਰ ਸਿੰਘ, ਸੁਸ਼ੀਲ ਕੁਮਾਰ, ਗੁਰਮੀਤ ਕੌਰ, ਮਨਜੀਤ ਸਿੰਘ, ਮਲਕੀਤ ਮਸੀਹ, ਰੇਸ਼ਮ ਸਿੰਘ, ਪਾਸਟਰ ਅਰਜਨ ਸਾਰਨੀ, ਬਲਜਿੰਦਰ ਸਿੰਘ, ਜਸਵੀਰ ਸਿੰਘ ਗਹਿਲੇਵਾਲ, ਪਰਮਜੀਤ ਸਿੰਘ ਬੌਬੀ, ਭਵਨਜੀਤ ਢੰਡ, ਲਖਪਤ ਰਾਏ, ਕੈਪਟਨ ਪ੍ਰੀਤਮ ਸਿੰਘ, ਅਸ਼ੋਕ ਕੁਮਾਰ ਬੌਦਲੀ, ਧਰਮਪਾਲ ਵਰਮਾ, ਦਰਸ਼ਨ ਸਿੰਘ, ਮੋਹਣ ਸਿੰਘ, ਸਾਬਕਾ ਸਰੰਪਚ ਅਮਰ ਸਿੰਘ, ਸੈਮੁਅਲ ਪ੍ਰਧਾਨ ਯੂਥ, ਬਹਾਦਰ ਸਿੰਘ, ਗੁਰਮੀਤ ਕੌਰ ਦੋਰਾਹਾ, ਮਨਜੀਤ ਸਿੰਘ ਆਦਿ ਹਾਜ਼ਰ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply