ਸਮਰਾਲਾ, 2 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਦੇ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਬਿਆਨ ਜਾਰੀ
ਕਰਦੇ ਹੋਏ ਦੱਸਿਆ ਕਿ ਲੋਕ ਮੋਰਚਾ ਪੰਜਾਬ ਸਮਰਾਲਾ ਇਕਾਈ ਵਲੋਂ 4 ਜਨਵਰੀ ਦਿਨ ਸ਼ਨੀਵਾਰ ਨੂੰ ਸਵੇਰੇ 11:00 ਵਜੇ ਰਾਜਾ ਹੈਲਥ ਕਲੱਬ ਖੰਨਾ ਰੋਡ ਸਮਰਾਲਾ ਵਿਖੇ ਆਰਥਿਕ ਮੰਦੀ, ਨਾਗਰਿਕਤਾ ਸੋਧ ਕਾਨੂੰਨ ਅਤੇ ਕੌਮੀ ਨਾਗਰਿਕਤਾ ਰਜਿਸਟ੍ਰੇਸ਼ਨ ਸਬੰਧੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ।ਜਿਸ ਦੇ ਮੁੱਖ ਬੁਲਾਰੇ ਜਗਮੇਲ ਸਿੰਘ ਜਥੇਬੰਧਕ ਜਨਰਲ ਸਕੱਤਰ ਲੋਕ ਮੋਰਚਾ ਪੰਜਾਬ ਹੋਣਗੇ।ਉਨ੍ਹਾਂ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਸਾਮਰਾਜ ਪੱਖੀ ਨੀਤੀਆਂ ਲਾਗੂ ਕਰਨ ਲਈ, ਆਮ ਲੋਕਾਂ ਦਾ ਬੁਨਿਆਦੀ ਮੁੱਦਿਆਂ ਤੋਂ ਧਿਆਨ ਹਟਾ ਕੇ ਇਨ੍ਹਾਂ ਲੋਕ ਵਿਰੋਧੀ ਐਕਟਾਂ ਰਾਹੀਂ ਲੋਕਾਂ ’ਚ ਫਿਰਕੂ ਅਧਾਰ ਤੇ ਪਾੜੇ ਪਾਏ ਜਾ ਰਹੇ ਹਨ।ਆਗੂ ਨੇ ਸਮੂਹ ਇੰਕਲਾਬੀ, ਜਮਹੂਰੀ ਜਥੇਬੰਦੀਆਂ ਦੇ ਆਗੂਆਂ, ਮੈਂਬਰਾਂ, ਕਾਰਕੁੰਨਾ ਤੋਂ ਇਲਾਵਾ ਹੋਰ ਬੁੱਧੀਜੀਵੀ, ਇਨਸਾਫ ਪਸੰਦ, ਧਰਮ ਨਿਰਪੱਖ ਲੋਕਾਂ ਨੂੰ ਸੈਮੀਨਾਰ ਵਿੱਚ ਸਮੇਂ ਸਿਰ ਹਾਜਰ ਹੋਣ ਲਈ ਪੁਰਜ਼ੋਰ ਅਪੀਲ ਕੀਤੀ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media