Wednesday, December 4, 2024

ਲੰਬੀ ਉਮਰ ਭੋਗ ਕੇ ਗਏ ਗੁਰਨਾਮ ਸਿੰਘ ਬੜੈਚ (ਦੀਵਾਲਾ)

    PPNJ0201202002      ਅੱਜਕਲ੍ਹ ਲੋਕ ਆਮ ਹੀ ਕਹਿੰਦੇ ਹਨ ਕਿ ਕਲਜੁਗ ’ਚ ਲੰਬੀ ਉਮਰ ਘੱਟ ਹੀ ਲੋਕ ਜਿਉਂਦੇ ਹਨ।ਪਰ 96 ਸਾਲਾ ਗੁਰਨਾਮ ਸਿਘ ਬੜੈਚ ਵਾਸੀ ਦੀਵਾਲਾ ਅਜਿਹੀ ਸ਼ਾਨਦਾਨ ਉਮਰ ਭੋਗ ਕੇ ਇਸ ਫਾਨੀ ਸੰਸਾਰ ਤੋਂ ਤੁਰਦੇ ਫਿਰਦੇ ਹੀ 27 ਦਸੰਬਰ 2019 ਨੂੰ ਅਲਵਿਦਾ ਕਹਿ ਗਏ।ਏਨੀ ਲੰਬੀ ਉਮਰ ’ਚ ਵੀ ਰਿਸ਼ਟਪੁਸ਼ਟ ਸਨ ਗੁਰਨਾਮ ਸਿੰਘ।ਉਹਨਾਂ ਨੂੰ ਆਮ ਪ੍ਰਚੱਲਤ ਬਿਮਾਰੀਆਂ ਬਲੱਡ ਪ੍ਰੈਸ਼ਰ, ਸ਼ੂਗਰ, ਖੰਘ, ਜ਼ੁਕਾਮ ਤੇ ਹੋਰ ਕਿਸੇ ਵੀ ਕਿਸਮ ਦੀ ਕੋਈ ਬੀਮਾਰੀ ਨਹੀਂ ਸੀ, ਉਹ ਹਰ ਰੋਜ਼ ਸਵੇਰ ਸਮੇਂ 1-2 ਕਿਲੋਮੀਟਰ ਸੈਰ ਕਰਦੇ ਸਨ, ਹਰ ਵਕਤ ਖੁਸ਼ ਰਹਿੰਦੇ ਸਨ ਮਨ ਤੇ ਕਿਸੇ ਕਿਸਮ ਦਾ ਬੋਝ ਨਹੀਂ, ਉਹਨਾਂ ਨੂੰ ਮੌਤ ਦਾ ਕੋਈ ਖੌਫ ਨਹੀਂ ਅਤੇ ਆਮ ਤੌਰ ਤੇ ਗੰਭੀਰ ਹੀ ਰਹਿੰਦੇ ਸਨ। ਉਹਨਾਂ ਦੀ ‘‘ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ’’ ਵਾਲੀ ਗੱਲ ਸੀ।ਨਗਰ ਦੇ ਲੋਕ ਉਸ ਦਾ ਸਤਿਕਾਰ ਕਰਦੇ ਸਨ ਉਹ ਏਨੇ ਈਮਾਨਦਾਰ ਸਨ ਕਿ ਜ਼ਿੰਦਗੀ ’ਚ ਕਦੇ ਝੂਠ ਨਹੀਂ ਬੋਲੇ, ਨਾ ਹੀ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ‘ਲਾਲਚ ਸੀ ਉਹਨਾਂ ਦੀ ਸਿਹਤ ਦਾ ਰਾਜ ਸਾਦੀ ਖੁਰਾਕ ਸੀ, ਅਖੀਰ ਤੱਕ ਉਨ੍ਹਾਂ ਦੇ ਦੰਦ ਅਤੇ ਅੱਖਾਂ ਕਾਇਮ ਰਹੀਆਂ, ਸਾਰੀ ਜ਼ਿੰਦਗੀ ’ਚ ਉਹਨਾਂ ਨੇ ਦਾਰੂ ਜਾਂ ਕਿਸੇ ਵੀ ਕਿਸਮ ਦੇ ਨਸ਼ੇ ਦਾ ਸੁਆਦ ਚੱਖ ਕੇ ਨਹੀਂ ਵੇਖਿਆ।
ਉਹਨਾਂ ਦਾ ਜਨਮ ਇਕ ਦਰਮਿਆਨੇ ਕਿਸਾਨ ਸਵਰਗੀ ਨੰਦ ਸਿੰਘ ਬੜੈਚ ਦੇ ਘਰ ਮਾਤਾ ਬਚਨ ਕੌਰ ਦੇ ਕੁਖੋਂ 1 ਜਨਵਰੀ 1925 ਵਿੱਚ ਹੋਇਆ।ਉਹਨਾਂ ਦਾ ਵਿਆਹ ਸ੍ਰੀਮਤੀ ਹਮੀਰ ਕੌਰ ਨਾਲ ਹੋਇਆਲ ਜੋ 80 ਸਾਲ ਦੀ ਉਮਰ ’ਚ ਸਵਰਗਵਾਸ ਹੋ ਗਏ ਸਨ।ਉਹਨਾਂ ਦੇ ਪੰਜ ਲੜਕੇ ਸਪਿੰਦਰ ਸਿੰਘ, ਕੁਲਵੰਤ ਸਿੰਘ ਤਰਕ, ਬਲਵੀਰ ਸਿੰਘ, ਅਜਮੇਰ ਸਿੰਘ ਤੇ ਦਵਿੰਦਰ ਸਿੰਘ ਹਨ, ਜਿਹੜੇ ਆਪੋ ਆਪਣੇ ਕੰਮਾਂਕਾਰਾਂ ’ਚ ਸੈਟ ਹਨ।ਉਹਨਾਂ ਦਾ ਇੱਕ ਵੱਡਾ ਪਰਿਵਾਰ, ਪੁੱਤ, ਪੋਤੇ, ਨੂੰਹਾਂ, ਪੋਤ ਨੂੰਹਾਂ, ਪੜੋਤੇ, ਪੜੋਤੀਆਂ ਅਤੇ ਦੋਹਤੇ-ਦੋਹਤੀਆਂ ਹਨ।ਉਹ ਸਖ਼ਤ ਮਿਹਨਤੀ ਰਹੇ ਅਤੇ ਆਪਣੇ ਪਰਿਵਾਰ ਨੂੰ ਪੜ੍ਹਾ ਲਿਖਾ ਕੇ ਵੱਖ-ਵੱਖ ਸਰਕਾਰੀ ਤੇ ਗ਼ੈਰ-ਸਰਕਾਰੀ ਵਿਭਾਗਾਂ ’ਚ ਸੇਵਾ ਕਰਨ ਦੇ ਯੋਗ ਬਣਾਇਆ, ਉਹ ਹਮੇਸ਼ਾਂ ਗਰੀਬਾਂ ਦੇ ਹਮਦਰਦ ਰਹੇ।ਉਹਨਾਂ ਦਾ ਇਕ ਲੜਕਾ ਕੁਲਵੰਤ ਸਿੰਘ ਤਰਕ ਇਨਕਲਾਬੀ ਜਮਹੂਰੀ ਲਹਿਰ ’ਚ ਲੋਕਾਂ ਦੇ ਹਿੱਤਾਂ ਲਈ ਹਮੇਸ਼ਾਂ ਸੰਘਰਸ਼ੀਲ ਰਿਹਾ, ਉੱਚ ਵਿੱਦਿਆ ਹਾਸਲ ਕਰਕੇ ਸਿੱਖਿਆ ਵਿਭਾਗ ’ਚੋਂ ਬਤੌਰ ਸਾਬਕਾ ਮੁੱਖ ਅਧਿਆਪਕ ਸੇਵਾ ਮੁਕਤ ਹੋਇਆ।ਇਕ ਬਤੌਰ ਮਾਸਟਰ ਸੇਵਾ ਮੁਕਤ ਹੋਏ ਅਤੇ ਵਿਦੇਸ਼ ਚਲੇ ਗਏ ਤੇ ਸਭ ਤੋਂ ਛੋਟਾ ਲੜਕਾ ਦਵਿੰਦਰ ਸਿੰਘ ਸਬ ਇੰਸਪੈਕਟਰ ਪੁਲੀਸ ਵਿਭਾਗ ’ਚ ਕੰਮ ਕਰ ਰਿਹਾ ਹੈ।ਜਿਹੜਾ ਕਿ ਬਾਪੂ ਗੁਰਨਾਮ ਸਿੰਘ ਜੀ ਦੀ ਹਰ ਪੱਖੋਂ ਪੂਰੀ ਸੇਵਾ ਸੰਭਾਲ ਕਰਦਾ ਰਿਹਾ ਹੈ।
                  ਉਹ ਪਹਿਲੇ ਸਮੇਂ ’ਚ ਗੀਤ ਗਾਉਣ ਤੇ ਸੁਣਨ ਦੇ ਬਹੁਤ ਸ਼ੁਕੀਨ ਸਨ।ਚੰਗੀਆਂ ਗੱਲਾਂ ਕੰਠ ਕਰ ਲੈਂਦੇ ਸਨ। ਅੱਜ ਵੀ ਜ਼ਿੰਦਗੀ ’ਚ ਕੰਮ ਆਉਣੇ ਵਾਲੇ ਟੋਟਕੇ ਹਮੇਸ਼ਾਂ ਸੁਣਾਉਦੇ ਰਹਿੰਦੇ ਸਨ।ਉਹ ਧੱਕੇ ਵਾਲੇ ਰਾਜ ਪ੍ਰਬੰਧ ਨੂੰ ਨਫ਼ਰਤ ਕਰਦੇ ਸਨ।ਅੰਗਰੇਜ਼ਾਂ ਦੀਆਂ ਧੱਕੇਸ਼ਾਹੀਆਂ ਦੀਆਂ ਗੱਲਾਂ ਸੁਣਾਉਂਦੇ ਸਨ।ਅਜਕਲ ਦੇ ਅਖੌਤੀ ਹਰ ਕਿਸਮ ਦੇ ਲੀਡਰਾਂ ਨੂੰ ਨਫ਼ਰਤ ਕਰਦੇ ਸਨ।ਪਰਿਵਾਰ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਲੋਕ ਪੱਖੀ ਸੰਸਕਾਰ ਮਾਤਾ/ਪਿਤਾ ਤੋਂ ਹੀ ਮਿਲਦੇ ਹਨ।
               5 ਜਨਵਰੀ 2020 ਦਿਨ ਐਤਵਾਰ ਨੂੰ ਸਵਰਗੀ ਬਾਪੂ ਗੁਰਨਾਮ ਸਿੰਘ ਦੀ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਦੀਵਾਲਾ (ਚਾਵਾ ਰੋਡ) ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗੀ।ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ, ਮਿੱਤਰ ਦੋਸਤ, ਰਿਸ਼ਤੇਦਾਰ ਅਤੇ ਹੋਰ ਨਜਦੀਕੀ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

ਪੇਸ਼ਕਸ਼ :
ਕੁਲਵੰਤ ਤਰਕ
ਸੰਚਾਲਕ ਤਰਕ ਭਵਨ ਲਾਇਬਰੇਰੀ, ਦੀਵਾਲਾ
ਮੋ – 94632-01944

Check Also

ਕੋਈ ਵੀ ਨੰਬਰਦਾਰ ਆਪਣੇ ਪਿੰਡ/ਸ਼ਹਿਰ ਤੋਂ ਬਾਹਰ ਦੀ ਰਜਿਸਟਰੀ ਨਹੀਂ ਕਰਾਵੇਗਾ -ਹਰਬੰਸਪੁਰਾ/ ਢਿੱਲਵਾਂ

ਸਮਰਾਲਾ, 3 ਦਸੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਤਹਿਸੀਲ ਸਮਰਾਲਾ ਦੀ ਮਾਸਿਕ …

Leave a Reply