ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਐਨ.ਐਸ.ਐਸ ਯੂਨਿਟ ਵਲੋਂ ਸੱਤ ਦਿਨਾ ਕੈਂਪ ਦੇ ਵਿਦਾਇਗੀ
ਸਮਾਰੋਹ ਦਾ ਆਯੋਜਨ ਕੀਤਾ ਗਿਆ।ਲਖਬੀਰ ਸਿੰਘ ਏ.ਆਈ.ਜੀ (ਸੀ.ਆਈ.ਡੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੰਜੇ ਜੋਸ਼ੀ ਕੋ-ਆਰਡੀਨੇਟਰ, ਨੰਨ੍ਹੀ ਛਾਂ ਅਤੇ ਦਿਲਬਾਗ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਪਹੁੰਚੇ।
ਸਮਾਰੋਹ ਦੌਰਾਨ 7 ਦਿਨਾ ਐਨ.ਐਸ.ਐਸ ਕੈਂਪ ਦੀਆਂ ਗਤੀਵਿਧੀਆਂ `ਤੇ ਕਾਲਜ ਦੇ ਮਲਟੀਮੀਡੀਆ ਵਿਭਾਗ ਵੱਲੋਂ ਬਣਾਈ ਗਈ ਇਕ ਡਾਕੂਮੈਂਟਰੀ ਪੇਸ਼ੀ ਕੀਤੀ ਗਈ।ਐਨ.ਐਸ.ਐਸ ਕੈਂਪ ਦੇ ਵਲੰਟੀਅਰ ਦੀਕਸ਼ਾ ਮਹਿਰਾ ਨੂੰ ਬੈਸਟ ਕੈਂਪਰ ਅਕਸ਼ਿਤਾ ਨੂੰ ਬੈਸਟ ਹਾਰਡਵਰਕਿੰਗ ਕੈਂਪਰ ਦਾ ਟਾਈਟਲ, ਗਰੀਮਾ ਅਗਰਵਾਲ ਤੇ ਪਰਦੀਪ ਕੌਰ ਨੂੰ ਲੈਂਜ਼ ਵੂਮੈਨ ਦਾ ਐਵਾਰਡ ਦਿੱਤਾ ਗਿਆ।ਸ਼ਰੇਆ ਮਹਿਰਾ ਨੇ ਇਕ ਕਵਿਤਾ ਉਚਾਰਨ ਕੀਤੀ।ਜਿਸ ਦਾ ਵਿਸ਼ਾ `ਜ਼ਿੰਦਗੀ ਵਿਚ ਲੋਕਾਂ ਦੀ ਸੇਵਾ ਭਾਵਨਾ` ਸੀ। ਅਕਸ਼ਿਤਾ ਮਲਹੋਤਰਾ ਨੇ ਕੈਂਪ ਦੌਰਾਨ ਹੋਏ ਅਨੁਭਵ ਸਾਰਿਆਂ ਨਾਲ ਸਾਂਝੇ ਕੀਤੇ।
ਮੁੱਖ ਮਹਿਮਾਨ ਲਖਬੀਰ ਸਿੰਘ ਨੇ ਵਲੰਟੀਅਰਾਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਦੀ ਮਾਨਵਤਾਵਾਦੀ ਪਹੁੰਚ ਦੀ ਸ਼ਲਾਘਾ ਕੀਤੀ।ਵਲੰਟੀਅਰਾਂ ਨੂੰ ਸੰਬੋਧਿਤ ਕਰਦੇ ਹੋਏ ਕਾਲਜ ਦੇ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਉਹਨਾਂ ਦੀਆਂ ਇਹਨਾਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।ਇਕ ਵਿਦਿਆਰਥੀ ਵਲੰਟੀਅਰ ਦੇ ਰੂਪ ਵਿਚ ਜੋ ਸੇਵਾਵਾਂ ਸਮਾਜ ਨੂੰ ਦੇ ਸਕਦਾ ਹੈ ਉਹਨਾਂ ਸੇਵਾਵਾਂ ਨੂੰ ਦੇਣ `ਤੇ ਉਹਨਾਂ ਨੇ ਬੱਲ ਦਿੱਤਾ ਅਤੇ ਕਿਹਾ ਕਿ ਦੂਜਿਆਂ ਦੀ ਸੇਵਾ ਕਰਨ ਵਿਚ ਹੀ ਅਸਲ ਖੁਸ਼ੀ ਹੈ ਅਤੇ ਇਸ ਨਾਲ ਹੀ ਆਪਣੇ ਆਲੇ-ਦੁਆਲੇ ਦੇ ਸਮਾਜ ਨੂੰ ਰਹਿਣ ਲਈ ਇਕ ਵਧੀਆ ਜਗ੍ਹਾ ਬਣਾਇਆ ਜਾ ਸਕਦਾ ਹੈ।ਸੁਦਰਸ਼ਨ ਕਪੂਰ ਚੇਅਰਮੈਨ, ਸਥਾਨਕ ਪ੍ਰਬੰਧਕ ਕਮੇਟੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਲੰਟੀਅਰਾਂ ਦੀਆਂ ਇਹਨਾਂ ਕੋਸ਼ਿਸ਼ਾਂ ਲਈ ਵਧਾਈ ਦਿੱਤੀ।ਮਹਿਮਾਨਾਂ ਨੂੰ ਖੁਸ਼ਹਾਲੀ ਤੇ ਪ੍ਰਗਤੀ ਦੇ ਪ੍ਰਤੀਕ ਪੌਦੇ ਭੇਂਟ ਕੀਤੇ ਗਏ।
ਇਸ ਮੌਕੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਪ੍ਰੋ. ਸੁਰਭੀ ਸੇਠੀ, ਪ੍ਰੋ. ਪ੍ਰਿਆ ਸ਼ਰਮਾ ਅਤੇ ਟੀਮ ਮੈਂਬਰ ਡਾ. ਨਿਧੀ ਅਗਰਵਾਲ, ਡਾ. ਹਰਮਿੰਦਰ ਸਿੰਘ, ਡਾ. ਸਾਹਿਲ ਗੁਪਤਾ, ਪ੍ਰੋ. ਪਲਵਿੰਦਰ ਸਿੰਘ, ਪ੍ਰੋ. ਨੇਹਾ ਸਹਿਗਲ, ਪ੍ਰੋ. ਰਵਿੰਦਰਪਾਲ ਕੌਰ, ਪ੍ਰੋ. ਪ੍ਰਿਯੰਕਾ ਚੁੱਗ ਅਤੇ ਪ੍ਰੋ. ਸਵਾਰੀਕਾ ਵੀ ਮੌਜੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media