ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਵਾਰਡ ਨੰ: 48 ਅਧੀਨ ਪੈਂਦੇ ਇਲਾਕੇ
ਕੱਟੜਾ ਆਹਲੁਵਾਲੀਆ ਵਿਖੇ ਨਵੀਆਂ ਐਲ.ਈ.ਡੀ ਲਾਈਟਾਂ ਲਗਾਉਣ, ਗਲੀਆਂ ਨਾਲੀਆਂ ਨੂੰ ਪੱਕਾ ਕਰਨ ਤੇ ਨਵੇਂ ਸੀਵਰੇਜ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ।
ਮੰਤਰੀ ਸੋਨੀ ਨੇ ਦੱਸਿਆ ਕਿ ਕੱਟੜਾ ਆਹਲੁਵਾਲੀਆ ਵਿਖੇ ਇਤਿਹਾਸਕ ਇਮਾਰਤਾਂ ਹਨ ਇਨ੍ਹਾ ਦੀ ਪੂਰੀ ਤਰ੍ਹਾਂ ਮੁਰੰਮਤ ਕੀਤੀ ਜਾਵੇਗੀ ਅਤੇ ਲੱਟਕ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਬਿਲਕੁੱਲ ਠੀਕ ਕੀਤਾ ਜਾਵੇਗਾ।ਉਨ੍ਹਾਂ ਦਸਿਆ ਕਿ ਹਾਲ ਬਾਜਾਰ ਦੀ ਤਰ੍ਹਾਂ ਹੀ ਕੱਟੜਾ ਆਹਲੁਵਾਲੀਆ ਵਿਖੇ ਵੀ ਸਾਰੀਆਂ ਦੁਕਾਨਾਂ ਦਾ ‘ਤੇ ਪੁਰਾਤਨ ਇਮਾਰਤਾਂ ਦਾ ਇਕੋ ਹੀ ਰੰਗ ਕੀਤਾ ਜਾਵੇਗਾ ਅਤੇ ਇਸ ਦੀ ਦਿੱਖ ਨੂੰ ਸੁੰਦਰ ਬਣਾਇਆ ਜਾਵੇਗਾ।ਸੋਨੀ ਨੇ ਵਾਰਡ ਵਿੱਚ ਲੱਗਣ ਵਾਲੀਆਂ ਐਲ.ਈ.ਡੀ ਲਾਈਟਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਐਲ.ਈ.ਡੀ ਲਾਈਟਾਂ ਲੱਗਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਇਕਬਾਲ ਸਿੰਘ ਸ਼ੈਰੀ, ਬਲਵਿੰਦਰ ਸਿੰਘ ਬੁੱਘਾ, ਮਨਮੋਹਨ ਕੁੰਦਰਾ, ਬੱਬਲੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾਨਿਵਾਸੀ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media