ਕਪੂਰਥਲਾ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਵਲੋਂ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਵੱਲੋਂ ਕਪੂਰਥਲਾ ਜ਼ਿਲ੍ਹੇ ਲਈ
ਸਾਲ 2020-21 ਲਈ ਤਿਆਰ ਕੀਤੀ ਗਈ ਸੰਭਾਵੀ ਕਰਜ਼ ਯੋਜਨਾ (ਪੀ.ਐਲ.ਪੀ) ਸਬੰਧੀ ਕਿਤਾਬਚਾ ਜਾਰੀ ਕੀਤਾ ਗਿਆ।ਉਨ੍ਹਾਂ ਦੱਸਿਆ ਕਿ 7044.62 ਕਰੋੜ ਰੁਪਏ ਦੀ ਨਾਬਾਰਡ ਦੀ ਇਹ ਕਰਜ਼ ਯੋਜਨਾ ਜ਼ਿਲ੍ਹੇ ਦੇ ਤਰਜੀਹੀ ਖੇਤਰ ਲਈ ਲੋੜੀਂਦੇ ਕਰਜ਼ ਦੀ ਪੂਰਤੀ ਕਰੇਗੀ।ਨਾਬਾਰਡ ਦੇ ਜ਼ਿਲ੍ਹਾ ਵਿਕਾਸ ਅਫ਼ਸਰ ਰਾਕੇਸ਼ ਵਰਮਾ ਨੇ ਦੱਸਿਆ ਕਿ ਅਗਲੇ ਵਿੱਤੀ ਵਰ੍ਹੇ ਲਈ ਜ਼ਿਲ੍ਹੇ ਦੇ ਤਰਜੀਹੀ ਖੇਤਰ ਲਈ ਕੁੱਲ ਕਰਜ਼ ਯੋਗਤਾ ਦਾ ਅਨੁਮਾਨ 7044.62 ਕਰੋੜ ਰੁਪਏ ਆਂਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਸਤਾਵੇਜ਼ ਵਿਚ ਦਿੱਤੇ ਗਏ ਅਨੁਮਾਨ ਬੈਕਿੰਗ ਖੇਤਰ ਲਈ ਲੀਡ ਬੈਂਕ ਦੁਆਰਾ ਬਣਾਈ ਜਾਣ ਵਾਲੀ ਅਗਲੇ ਸਾਲ ਦੀ ਸਾਲਾਨਾ ਕਰਜ਼ ਯੋਜਨਾ ਦੇ ਟੀਚੇ ਦਾ ਆਧਾਰ ਬਣਨਗੇ।ਉਨ੍ਹਾਂ ਦੱਸਿਆ ਕਿ ਕ੍ਰੈਡਿਟ ਯੋਗਤਾ ਦਾ ਅਨੁਮਾਨ ਪ੍ਰਮੁੱਖ ਖੇਤਰਾਂ ਜਿਵੇਂ ਖੇਤੀਬਾੜੀ, ਗੈਰ ਖੇਤੀਬਾੜੀ ਅਤੇ ਹੋਰਨਾਂ ਤਰਜੀਹੀ ਖੇਤਰਾਂ ਲਈ ਕ੍ਰਮਵਾਰ 63 ਫੀਸਦੀ, 22 ਫੀਸਦੀ ਅਤੇ 16 ਫੀਸਦੀ ਆਂਕਿਆ ਗਿਆ ਹੈ।ਇਸ ਅਨੁਸਾਰ ਖੇਤੀਬਾੜੀ ਲਈ 4405.76 ਕਰੋੜ, ਦਰਮਿਆਨੇ/ਲਘੂ/ਅਤਿ ਲਘੂ ਉਦਯੋਗਾਂ ਲਈ 1545.50 ਕਰੋੜ ਅਤੇ ਹੋਰਨਾਂ ਤਰਜੀਹੀ ਖੇਤਰਾਂ ਲਈ 1093.36 ਰੁਪਏ ਕਰਜ਼ ਦਾ ਅਨੁਮਾਨ ਲਗਾਇਆ ਗਿਆ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐਸ.ਪੀ ਆਂਗਰਾ, ਡੀ.ਐਸ.ਪੀ ਸੰਦੀਪ ਸਿੰਘ ਮੰਡ, ਪੀ.ਐਨ.ਬੀ ਦੇ ਸਰਕਲ ਹੈਡ ਐਸ.ਪੀ ਸਿੰਘ, ਜ਼ਿਲ੍ਹਾ ਲੀਡ ਮੈਨੇਜਰ ਡੀ.ਐਲ ਭੱਲਾ, ਆਰ.ਬੀ.ਆਈ ਦੇ ਐਲ.ਡੀ.ਓ ਬਿਮਲ ਸ਼ਰਮਾ, ਡਾਇਰੈਕਟਰ ਆਰ.ਸੇਟੀ ਪਰਮਜੀਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media