ਲੌਂਗੋਵਾਲ, 8 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਯੁਵਕ ਸੇਵਾਵਾਂ ਕਲੱਬ ਰਾਮਗੜ੍ਹ ਸੰਧੂਆਂ ਵਲੋਂ ਪ੍ਰਧਾਨ ਮਨਦੀਪ ਸਿੰਘ ਮੋਨਾ ਦੀ ਅਗਵਾਈ ‘ਚ
ਸਰਕਾਰੀ ਮਿਡਲ ਸਕੂਲ ਵਿਚ ਪੜਦੇ ਜਨਰਲ ਅਤੇ ਬੀ.ਸੀ ਕੈਟਾਗਿਰੀ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੀ ਵੰੰਡ ਕੀਤੀ ਗਈ।ਸਰਪੰਚ ਜਗਤਾਰ ਸਿੰਘ ਪਸਵਕ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਕਾਲਾ ਸਮੂਹ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਰਾਮਗੜ੍ਹ ਸੰਧੂਆਂ, ਡਾਕਟਰ ਨੈਬ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਸਰਦੂਲ ਸਿੰਘ ਪ੍ਰਧਾਨ ਡੇਰਾ ਬਾਬਾ ਸਿੱਧ ਕਮੇਟੀ, ਸੁਖਦੀਪ ਸਿੰਘ ਦੀਪੀ ਖਜਾਨਚੀ ਯੁਵਕ ਸੇਵਾਵਾਂ ਕਲੱਬ ਅਤੇ ਸਮੂਹ ਮਾਪੇ ਉਚੇਚੇ ਤੌਰ ਤੇ ਪਹੁੰਚੇ।ਪਤਵੰਤੇ ਸੱਜਣਾਂ ਵਲੋਂ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਵਿੱਚ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਸਕੂਲ ਪ੍ਰਬੰਧ ਅਤੇ ਪੜਾਈ ਦਾ ਨਿਰੀਖਣ ਕਰਦਿਆਂ ਸੰਤੁਸ਼ਟੀ ਜਾਹਰ ਕੀਤੀ ਗਈ ਅਤੇ ਸਕੂਲ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਸਕੂਲ ਇੰਚਾਰਜ ਦਰਸ਼ਨ ਪਾਲ ਨੇ ਦੱਸਿਆ ਕਿ ਯੁਵਕ ਸੇਵਾਵਾਂ ਕਲੱਬ ਵੱਲੋਂ ਸਕੂਲ ਵਿੱਚ ਪਹਿਲਾਂ ਵੀ ਸਮੇਂ ਸਮੇਂ ਤੇ ਸਕੂਲ ਪ੍ਰਬੰਧ ਲਈ ਵੱਧ ਤੋਂ ਵੱਧ ਯੋਗਦਾਨ ਦਿੱਤਾ ਜਾਂਦਾ ਹੈ ਅਤੇ ਕਲੱਬ ਸਕੂਲ ਦੇ ਸੁਚੱਜੇ ਪ੍ਰਬੰਧ ਲਈ ਯੋਗਦਾਨ ਦੇਣ ਲਈ ਸਦਾ ਤਤਪਰ ਰਹਿੰਦਾ ਹੈ।ਸਕੂਲ ਇੰਚਾਰਜ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਵਰਦੀਆਂ ਦੇਣ ਦੇ ਵਿਸ਼ੇਸ਼ ਉਪਰਾਲੇ ਲਈ ਯੁਵਕ ਸੇਵਾਵਾਂ ਕਲੱਬ ਰਾਮਗੜ੍ਹ ਸੰਧੂਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਬਲਰਾਜ ਸਿੰਘ, ਅਰੁਣ ਗਰਗ, ਆਤਮਾ ਸਿੰਘ ਅਤੇ ਗੁਰਿੰਦਰ ਸਿੰਘ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media