Wednesday, February 25, 2026

ਕ੍ਰਿਪਾਲ ਸਿੰਘ ਨਾਥਾ ਲਹਿਲ ਕਲਾਂ ਬਣੇ ਦੀ ਜਨਤਾ ਟਰੱਕ ਉਪਰੇਟਰਜ਼ ਯੂਨੀਅਨ ਪ੍ਰਧਾਨ

ਲੌਂਗੋਵਾਲ, 8 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ PPNJ0801202002ਰਾਜਿੰਦਰ ਕੌਰ ਭੱਠਲ ਅਤੇ ਰਾਹੁਲਇੰਦਰ ਸਿੰਘ ਸਿੱਧੂ ਸਾਬਕਾ ਪ੍ਰਧਾਨ ਲੋਕ ਸਭਾ ਹਲਕਾ ਸੰਗਰੂਰ ਦੇ ਕਰੀਬੀ ਸੀਨੀਅਰ ਕਾਂਗਰਸੀ ਆਗੂ ਕੌੌਂਸਲਰ ਕ੍ਰਿਪਾਲ ਸਿੰਘ ਨਾਥਾ ਲਹਿਲ ਕਲਾਂ ਨੇ ਟਰੱਕ ਯੂਨੀਅਨ ਲਹਿਰਾਗਾਗਾ ਦੀ ਪ੍ਰਧਾਨਗੀ ਦੀ ਕਮਾਨ ਸੰਭਾਲ ਲਈ ਹੈ।ਬੀਬੀ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਸਿੱਧੂ, ਬਲਾਕ ਸੰਮਤੀ ਦੇ ਵਾਇਸ ਚੇਅਰਮੈਨ ਰਵਿੰਦਰ ਕੁਮਾਰ ਰਿੰਕੂ ਗੁਰਨੇ, ਬਲਾਕ ਸੰਮਤੀ ਦੀ ਚੇਅਰਪਰਸਨ ਸਰਬਜੀਤ ਕੌਰ ਖੰਡੇਬਾਦ ਦੇ ਪਤੀ ਸੁਖਰਾਮ ਸਿੰਘ ਪੱਪੀ ਖੰਡੇਵਾਦ, ਯੂੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਪੁਸ਼ਪਿੰਦਰ ਗੁਰੂ, ਕਾਂਂਗਰਸ ਕਿਸਾਨ ਸੈਲ ਦੇ ਸੂਬਾ ਮੀਤ ਪ੍ਰਧਾਨ ਅਤੇ ਸਰਪੰੰਚ ਜਸਵਿੰਦਰ ਸਿੰਘ ਰਿੰਪੀ ਲਹਿਲ, ਸੀਨੀਅਰ ਕਾਂਗਰਸੀ ਆਗੂ ਰਾਜੇੇਸ਼ ਕੁਮਾਰ ਭੋਲਾ, ਸੋਮ ਨਾਥ ਸਿੰੰਗਲਾ ਸੂਬਾ ਜਨਰਲ ਸਕੱਤਰ ਕਾਂਗਰਸ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਰਬਾਰਾ ਸਿੰਘ ਹੈਪੀ ਅਤੇ ਗੁਰਚਰਨ ਸਿੰਘ ਮਿੱਠੂ ਟਰੱਕ ਯੂਨੀਅਨ ਲਹਿਰਾ, ਸ਼ੇਰਵਿੰਦਰ ਸਿੰਘ ਡਸਕਾ ਪ੍ਰਧਾਨ ਯੂਥ ਕਾਂਗਰਸ ਦਿੜਬਾ ਆਦਿ ਨਵ-ਨਿਯੁਕਤ ਪ੍ਰਧਾਨ ਕਿਰਪਾਲ ਸਿੰਘ ਨਾਥਾ ਨੂੰ ਪ੍ਰਧਾਨ ਦੀ ਕੁਰਸੀ ਉੱਪਰ ਬਿਠਾਉਣ ਲਈ ਪਹੁੰਚੇ ਹੋਏ ਸਨ।
ਸਨਮੀਕ ਸਿੰਘ ਹੈਨਰੀ ਨੇ ਕਿਹਾ ਕਿ ਬੀਬੀ ਰਜਿੰਦਰ ਕੌਰ ਭੱਠਲ ਅਤੇ ਯੂਥ ਕਾਂਗਰਸ ਲੋਕ ਸਭਾ ਹਲਕਾ ਦੇ ਸੰਗਰੂਰ ਦੇ ਸਾਬਕਾ ਪ੍ਰਧਾਨ ਸਰਦਾਰ ਰਾਹੁਲਇੰਦਰ ਸਿੰਘ ਸਿੱਧੂ ਨੇ ਕਿਰਪਾਲ ਸਿੰਘ ਨਾਥਾ ਨੂੰ ਇਹ ਅਹੁਦਾ ਸੌਂਪ ਕੇ ਵੱਡੀ ਜਿੰਮੇਵਾਰੀ ਅਤੇ ਮਾਣ ਸਨਮਾਨ ਦਿੱਤਾ ਹੈ ।ਕਿਰਪਾਲ ਸਿੰਘ ਨਾਥਾ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਟਰੱਕ ਯੂਨੀਅਨ ਵਿੱਚ ਦੋ ਗਰੁੱਪ ਬਣ ਕੇ ਚੱਲ ਰਿਹਾ ਅਲੱਗ ਅਲੱਗ ਪੁਕਾਰ ਕਰਨ ਦਾ ਰੇੜਕਾ ਵੀ ਮਿਲ ਬੈਠ ਕੇ ਸਹਿਮਤੀ ਨਾਲ ਖਤਮ ਕਰ ਦਿਤਾ ਗਿਆ ਹੈ ਹੁਣ ਸਾਰੇ ਹੀ ਟਰੱਕ ਉਪਰੇਟਰ ਵੀਰਾਂ ਦੇ ਸਹਿਯੋਗ ਨਾਲ ਇੱਕ ਹੀ ਜਗਾ ਪੁਕਾਰ ਹੋਇਆ ਕਰੇਗੀ।ਇਸ ਏਕਤਾ ਲਈ ਉਨ੍ਹਾਂ ਸਾਰੇ ਹੀ ਟਰੱਕ ਉਪਰੇਟਰਾਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਅਸ਼ੋਕ ਸਿੰਗਲਾ ਐਕਸੀਅਨ ਪੀ.ਐਸ.ਪੀ.ਸੀ.ਐਲ, ਮੁਲਾਜ਼ਮ ਆਗੂ ਦਵਿੰਦਰ ਸਿੰਘ ਪਿਸੌਰ, ਦਰਸ਼ਨ ਸਿੰਘ ਲੇਹਲ ਕਲਾਂ, ਪ੍ਰਸ਼ੋਤਮ ਗੋਇਲ, ਰਾਜ ਚੰਡੀਗੜ੍ਹੀਆ, ਪ੍ਰਵੀਨ ਕੁਮਾਰ ਰੋਡਾ, ਬਲਜੀਤ ਸਿੰਘ ਸਰਪੰਚ ਲਹਿਲ ਕਲਾਂ, ਹਰਮੇਸ਼ ਸ਼ਰਮਾ, ਚਰਨ ਸ਼ਰਮਾ, ਲੀਲਾ ਸਿੰਘ ਲਹਿਰਾ, ਬਿੱਕਰ ਸਿੰਘ, ਸਰਦੂਲ ਸਿੰਘ ਖੋਖਰ, ਬੋਦੀ ਲਹਿਰਾ, ਨਛੱਤਰ ਸਿੰਘ ਲਹਿਰਾ, ਕੌਂਸਲਰ ਸਤਪਾਲ ਪਾਲੀ, ਜੀਵਨ ਕੁਮਾਰ ਅਤੇ ਕਰਨੈਲ ਸਿੰਘ ਲਹਿਰਾ ਆਦਿ ਹਾਜ਼ਰ ਸਨ ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply