ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸ਼ਕੂਲ ਵਿਖੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ
ਸਿਖਿਆ ਮੁਹੱਈਆ ਕਰਵਾਉਣ ਲਈ ਨਵ ਪ੍ਰੇਰਣਾ ਸੰਸਥਾ ਚਲਾਈ ਜਾ ਰਹੀ ਹੈ।ਇਸ ਸੰਸਥਾ ਦੇ ਵਿਦਿਆਰਥੀਆਂ ਨੂੰ ਆਰਿਆ ਸਮਾਜ ਚੌਕ ਲਛਮਨਸਰ ਤੋਂ ਮਾਤਾ ਜਗਦੀਸ਼ ਰਾਣੀ ਅਤੇ ਪੰਡਿਤ ਮੁਰਾਰੀ ਲਾਲ ਵਲੋਂ ਸਵੈਟਰ ਵੰਡੇ ਗਏ।ਇਸ ਸਮੇਂ ਮੌਜੂਦ ਸਕੂਲ਼ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਮਾਤਾ ਜਗਦੀਸ਼ ਰਾਣੀ ਤੇ ਪੰਡਿਤ ਮੁਰਾਰੀ ਲਾਲ ਦਾ ਸ਼ੁਕਰੀਆ ਅਦਾ ਕੀਤਾ।ਉਨਾਂ ਕਿਹਾ ਕਿ ਕੜਾਕੇ ਦੀ ਸਰਦੀ ‘ਚ ਬੱਚਿਆਂ ਦੀ ਸਹਾਇਤਾ ਕਰ ਕੇ ਇਸ ਜੋੜੀ ਨੇ ਉਨਾਂ ਦੀ ਸਹਾਇਤਾ ਕਰ ਕੇ ਪੁੰਨ ਦਾ ਕੰਮ ਕੀਤਾ ਹੈ।ਮੈਡਮ ਅੰਜ਼ਨਾ ਨੇ ਕਿਹਾ ਕਿ ਸਕੂਲ ਵਲੋਂ ਇਹਨਾਂ ਜਰੂਰਤਮੰਦ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਸਮੇਂ-ਸਮੇਂ ‘ਤੇ ਮੁਫਤ ਪੁਸਤਕਾਂ, ਵਰਦੀਆਂ ਅਤੇ ਕਾਪੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਰੋਜ਼ਾਨਾ ਪੋਸ਼ਟਿਕ ਆਹਾਰ ਵੀ ਦਿੱਤਾ ਜਾਂਦਾ ਹੈ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media