Friday, November 21, 2025
Breaking News

ਟਰੱਕ ਯੂਨੀਅਨ ਲਹਿਰਾ ਦੇ ਨਵੇਂ ਪ੍ਰਧਾਨ ਨਾਥਾ ਨੇ ਬੀਬੀ ਰਾਜਿੰਦਰ ਕੌਰ ਭੱਠਲ ਤੋਂ ਲਿਆ ਆਸ਼ੀਰਵਾਦ

ਲੌਂਗੋਵਾਲ, 13 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ PPNJ1301202001ਬੀਬੀ ਰਾਜਿੰਦਰ ਕੌਰ ਭੱਠਲ ਅਤੇ ਰਾਹੁਲਇੰਦਰ ਸਿੰਘ ਸਿੱਧੂ ਸਾਬਕਾ ਪ੍ਰਧਾਨ ਲੋਕ ਸਭਾ ਹਲਕਾ ਸੰਗਰੂਰ ਦੇ ਕਰੀਬੀ ਸੀਨੀਅਰ ਕਾਂਗਰਸੀ ਆਗੂ ਕੌਂਸਲਰ ਕਿਰਪਾਲ ਸਿੰਘ ਨਾਥਾ ਨੇ “ਦੀ ਜਨਤਾ ਟਰੱਕ ਉਪਰੇਟਰ ਯੂਨੀਅਨ ਲਹਿਰਾਗਾਗਾ” ਦੀ ਪ੍ਰਧਾਨਗੀ ਦੀ ਕਮਾਨ ਸੰਭਾਲਣ ਤੋਂ ਬਾਅਦ ਹਲਕੇ ਦੇ ਸੀਨੀਅਰ ਆਗੂਆਂ ਨੂੰ ਨਾਲ ਲੈ ਕੇ ਬੀਬੀ ਭੱਠਲ ਦੀ ਚੰਡੀਗੜ੍ਹ ਰਿਹਾਇਸ਼ ਤੇ ਪਹੁੰਚ ਕੇ ਬੀਬੀ ਭੱਠਲ ਨੂੰ ਗੁਲਦਸਤਾ ਭੇਂਟ ਕਰਕੇ ਅਹਿਮ ਜਿੰਮੇਵਾਰੀ ਸੌਂਪਣ ਲਈ ਧੰਨਵਾਦ ਕਰਦਿਆਂ ਆਸ਼ੀਰਵਾਦ ਲਿਆ।ਕਿਰਪਾਲ ਸਿੰਘ ਨਾਥਾ ਨੇ ਬੀਬੀ ਭੱਠਲ ਨੂੰ ਦੱਸਿਆ ਕਿ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਨਮੀਕ ਸਿੰਘ ਹੈਨਰੀ ਸਿੱਧੂ ਅਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਰਬਾਰਾ ਸਿੰਘ ਹੈਪੀ ਠੇਕੇਦਾਰ ਦੇ ਸਹਿਯੋਗ ਨਾਲ ਟਰੱਕ ਉਪਰੇਟਰਾਂ ਦਾ ਦੋ ਗਰੁੱਪ ਬਣਾ ਕੇ ਪਿਛਲੇ ਲਗਭਗ 4 ਮਹੀਨਿਆਂ ਤੋਂ ਚੱਲਿਆ ਆ ਰਿਹਾ ਰੇੜਕਾ ਖਤਮ ਕਰਵਾ ਕੇ ਏਕਤਾ ਬਣਾਉਦਿਆਂ 6 ਜਨਵਰੀ ਨੂੰ ਅਹੁਦਾ ਸੰਭਾਲਦਿਆਂ ਹੀ ਇੱਕ ਜਗ੍ਹਾ ਪੁਕਾਰ ਕਰਵਾਉਣ ਵਿੱਚ ਕਾਮਯਾਬ ਹੋਏ ਹਾਂ।ਬੀਬੀ ਭੱਠਲ ਨੇ ਟਰੱਕ ਉਪਰੇਟਰਾਂ ਦੀ ਗੁਟਬੰਦੀ ਨੂੰ ਖਤਮ ਕਰਵਾਉਣ ਲਈ ਨਵੇਂ ਬਣੇ ਪ੍ਰਧਾਨ ਕਿਰਪਾਲ ਸਿੰਘ ਨਾਥਾ ਅਤੇ ਹੋਰਨਾਂ ਪਾਰਟੀ ਆਗੂਆਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਅਮਨ ਸਾਂਤੀ ਬਣਾ ਕੇ ਰੱਖਣਾ ਉਨਾਂ ਦੀ ਹਮੇਸ਼ਾਂ ਤਰਜ਼ੀਹ ਰਹੀ ਹੈ।
ਇਸ ਮੌਕੇ ਬੀਬੀ ਭੱਠਲ ਦੇ ਓ.ਐਸ.ਡੀ ਰਵਿੰਦਰ ਸਿੰਘ ਟੁਰਨਾ, ਰਾਜੇਸ਼ ਕੁਮਾਰ ਭੋਲਾ ਸੀਨੀਅਰ ਕਾਂਗਰਸੀ ਆਗੂ, ਸੋਮ ਨਾਥ ਸਿੰਗਲਾ, ਦਰਬਾਰਾ ਸਿੰਘ ਹੈਪੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਬਲਾਕ ਸੰਮਤੀ ਦੇ ਵਾਇਸ ਚੇਅਰਮੈਨ ਰਵਿੰਦਰ ਕੁਮਾਰ ਰਿੰਕੂ ਗੁਰਨੇ, ਸਰਪੰਚ ਜਸਵਿੰਦਰ ਸਿੰਘ ਰਿੰਪੀ ਲਹਿਲ, ਹਰਮੇਸ਼ ਸ਼ਰਮਾ, ਸੁਰਿੰਦਰ ਕੁਮਾਰ, ਚਰਨਜੀਤ ਸ਼ਰਮਾ, ਰਾਮ ਖੋਖਰ, ਬਿੱਟੂ ਲਹਿਰਾ ਆਦਿ ਹਾਜ਼ਰ ਸਨ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply