Sunday, March 22, 2026

ਬੁਢੇਵਾਲ ਸਹਿਕਾਰੀ ਖੰਡ ਮਿੱਲ ਵਿਖੇ ਗੁੜ ਅਤੇ ਸ਼ੱਕਰ ਦਾ ਉਤਪਾਦਨ `ਫਤਿਹ` ਬ੍ਰਾਂਡ ਅਧੀਨ ਸ਼ੁਰੂ

ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਗੁੜ ਦੀਆਂ ਤਿੰਨੇ ਨਵੀਆਂ ਕਿਸਮਾਂ ਨੂੰ ਕੀਤਾ ਲਾਂਚ

ਚੰਡੀਗੜ, 13 ਜਨਵਰੀ (ਪੰਜਾਬ ਪੋਸਟ ਬਿਊਰੋ) – ਸਹਿਕਾਰੀ ਖੰਡ ਮਿੱਲਾਂ ਵੱਲੋਂ ਚੱਲ ਰਹੇ ਪਿੜਾਈ ਸੀਜ਼ਨ ਦੌਰਾਨ ਬੁੱਢੇਵਾਲ ਸਹਿਕਾਰੀ ਖੰਡ ਮਿੱਲ ਵਿਖੇ ਉੱਚ Sukhjinder Randhawaਕੁਆਲਿਟੀ ਦੇ ਗੁੜ ਅਤੇ ਸ਼ੱਕਰ ਦਾ ਉਤਪਾਦਨ `ਫਤਿਹ` ਬ੍ਰਾਂਡ ਅਧੀਨ ਸ਼ੁਰੂ ਕੀਤਾ ਗਿਆ ਹੈ।ਇਹ ਪ੍ਰਗਟਾਵਾ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅੱਜ ਲੋਹੜੀ ਦੇ ਸੁਭ ਮੌਕੇ ਪੰਜਾਬ ਭਵਨ ਵਿਖੇ `ਫਤਿਹ ਗੁੜ ਅਤੇ ਸ਼ੱਕਰ”` ਲਾਂਚ ਕਰਨ ਮੌਕੇ ਕੀਤਾ ਗਿਆ।
ਰੰਧਾਵਾ ਵਲੋਂ ਇਸ ਮੌਕੇ ਦੱਸਿਆ ਗਿਆ ਕਿ ਸ਼ੁਰੂਆਤ ਤੌਰ ਤੇ ਸਹਿਕਾਰੀ ਖੰਡ ਮਿੱਲ, ਬੁੱਢੇਵਾਲ ਵਿਖੇ ਉਤਮ ਕੁਆਲਿਟੀ ਦੇ ਗੁੜ ਦੇ ਉਤਪਾਦਨ ਤਹਿਤ ਦੇਸ਼ੀ ਗੁੜ, ਹਲਦੀ ਗੁੜ ਅਤੇ ਮਸਾਲਾ ਗੁੜ ਦੀ ਪੈਦਾਵਾਰ ਸ਼ੁਰੂ ਕੀਤੀ ਗਈ ਹੈ। ਉਨਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਸਹਿਕਾਰੀ ਖੰਡ ਮਿੱਲਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਇਨਾਂ ਵਿੱਚ ਵੱਖ-ਵੱਖ ਤਰਾਂ ਦੇ ਵੈਲਯੂ ਐਡਿਡ ਪ੍ਰੋਡਕਸ ਜਿਵੇਂ ਕਿ ਬਰਾਊਨ ਸ਼ੂਗਰ, ਰਿਫਾਇਡ ਸ਼ੂਗਰ, ਗੁੜ, ਸ਼ੱਕਰ ਅਤੇ ਬੂਰਾ ਆਦਿ ਦਾ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਹੈ।ਉਨਾਂ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਗੁੜ ਅਤੇ ਸ਼ੱਕਰ ਦਾ ਮੰਡੀਕਰਨ ਪਰਖ ਦੇ ਤੌਰ ‘ਤੇ ਪੰਜਾਬ ਅਤੇ ਆਲੇ-ਦੁਆਲੇ ਦੇ ਰਾਜਾਂ ਵਿੱਚ ਕੀਤਾ ਜਾਵੇਗਾ।ਅਗਲੇ ਸਾਲ ਤੋਂ ਉੱਚ ਕੁਆਲਿਟੀ ਦੇ ਗੁੜ ਅਤੇ ਸ਼ੱਕਰ ਦਾ ਉਤਪਾਦਨ ਕਰਕੇ ਇਨਾਂ ਨੂੰ ਅਮਰੀਕਾ, ਕਨੇਡਾ ਤੋਂ ਇਲਾਵਾ ਖਾੜੀ ਦੇ ਦੇਸ਼ਾਂ ਵਿੱਚ ਵੀ ਵੇਚਿਆ ਜਾਵੇਗਾ।
ਰੰਧਾਵਾ ਨੇ ਅੱਗੇ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੂੰ ਸਮੇਂ ਦਾ ਹਾਣੀ ਅਤੇ ਵਪਾਰਕ ਬਣਾਉਣ ਲਈ ਇਨਾਂ ਨੂੰ ਸ਼ੂਗਰ ਕੰਪਲੈਕਸ਼ਾਂ ਵਿੱਚ ਤਬਦੀਲ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਗੁਰਦਾਸਪੁਰ, ਬਟਾਲਾ ਅਤੇ ਅਜਨਾਲਾ ਸਹਿਕਾਰੀ ਖੰਡ ਮਿੱਲਾਂ ਵਿੱਚ ਕੋ-ਜਨਰੇਸ਼ਨ, ਇਥਾਨੋਲ ਅਤੇ ਬਾਇਓ ਸੀ.ਐਨ.ਜੀ ਪ੍ਰੋਜੈਕਟ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ।ਇਸ ਤੋਂ ਇਲਾਵਾ ਰਾਜ ਵਿੱਚ ਗੰਨੇ ਦੇ ਪ੍ਰਤੀ ਏਕੜ ਝਾੜ ਵਿੱਚ ਵਾਧਾ ਕਰਕੇ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਧਾਉਣ ਹਿੱਤ ਉਨਾਂ ਨੂੰ ਆਧੁਨਿਕ ਕਿਸਮ ਦੇ ਗੰਨੇ ਦਾ ਬੀਜ ਅਤੇ ਟ੍ਰੇਨਿੰਗ ਮੁਹੱਈਆ ਕਰਵਾਉਣ ਲਈ ਕਲਾਨੋਰ ਵਿਖੇ ਸ਼ੂਗਰਕੇਨ ਰਿਸਰਚ ਇੰਸਟਿਚਿਊਟ ਸਥਾਪਤ ਕਰਨ ਲਈ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਮੌਕੇ ਸ਼ੂਗਰਫੈਡ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ, ਵਧੀਕ ਮੁੱਖ ਸਕੱਤਰ ਸਹਿਕਾਰਤਾ ਸ੍ਰੀਮਤੀ ਕਲਪਨਾ ਮਿੱਤਲ ਬਾਰੂਆ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ, ਮਿਲਕਫੈਡ ਦੇ ਐਮ.ਡੀ ਕਮਲਦੀਪ ਸਿੰਘ ਸੰਘਾ, ਸ਼ੂਗਰਫੈੱਡ ਦੇ ਡਿਪਟੀ ਚੀਫ ਇੰਜਨੀਅਰ ਕੰਵਲਜੀਤ ਸਿੰਘ ਅਤੇ ਬੁੱਢੇਵਾਲ ਸਹਿਕਾਰੀ ਖੰਡ ਮਿੱਲ ਦੇ ਜਨਰਲ ਮੈਨੇਜਰ ਐਸ.ਕੇ ਕੁਰੀਲ ਵੀ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply