Sunday, October 25, 2026

ਪੰਜਾਬ ਦੀ ਬਾਸਕਟਬਾਲ ਟੀਮ ਲਈ ਚੋਣ ਟਰਾਇਲ ਭਲਕੇ

ਚੁਣੀ ਗਈ ਟੀਮ ਆਲ ਇੰਡੀਆ ਸਿਵਲ ਸਰਵਿਸਿਜ਼ ਬਾਸਕਟਬਾਲ ਟੂਰਨਾਮੈਂਟ `ਚ ਲੈ ਸਕੇਗੀ ਹਿੱਸਾ
ਚੰਡੀਗੜ, 13 ਜਨਵਰੀ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਸਿਵਲ ਸਰਵਿਸਿਜ਼ ਬਾਸਕਟਬਾਲ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਪੰਜਾਬ ਦੀ ਬਾਸਕਟਬਾਲ Sports1ਟੀਮ ਦੀ ਚੋਣ ਵਾਸਤੇ ਸਿਲੈਕਸ਼ਨ ਟਰਾਇਲ 15 ਜਨਵਰੀ ਨੂੰ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਅੱਜ ਇਥੇ ਖੇਡ ਵਿਭਾਗ ਦੇ ਡਾਇਰੈਕਟਰ ਸੰਜੇ ਪੋਪਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ ਵਲੋਂ 28 ਜਨਵਰੀ 2020 ਤੋਂ 30 ਜਨਵਰੀ 2020 ਤੱਕ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਆਲ ਇੰਡੀਆ ਸਿਵਲ ਸਰਵਿਸਿਜ਼ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਭਾਗ ਲੈਣ ਵਾਸਤੇ ਪੰਜਾਬ ਦੀ ਟੀਮ ਦੀ ਚੋਣ ਕਰਨ ਲਈ ਸਿਲੈਕਸ਼ਨ ਟਰਾਇਲ 15 ਜਨਵਰੀ ਨੂੰ ਸਵੇਰੇ 9 ਵਜੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ।
ਪੋਪਲੀ ਨੇ ਅੱਗੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਦੇ ਚਾਹਵਾਨ ਖਿਡਾਰੀ (ਰੈਗੂਲਰ ਸਰਕਾਰੀ ਮੁਲਾਜ਼ਮ) ਆਪੋ-ਆਪਣੇ ਵਿਭਾਗਾਂ ਤੋਂ ਐਨ ਓ.ਸੀ (ਇਤਰਾਜ਼ਹੀਣਤਾ) ਪ੍ਰਾਪਤ ਕਰ ਕੇ ਟਰਾਇਲਾਂ ਵਿੱਚ ਭਾਗ ਲੈਣ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …

Leave a Reply