Sunday, September 20, 2026

ਬਿਜਲੀ ਮਹਿਕਮੇ ਦੀ ਲਾਪ੍ਰਵਾਹੀ ਕਾਰਨ ਥਾਂ-ਥਾਂ ‘ਤੇ ਖੁੱਲ੍ਹੇ ਪਏ ਮੀਟਰਾਂ ਦੇ ਬਕਸੇ

ਭੀਖੀ, 15 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਸਥਨਾਕ ਕਸਬੇ ਵਿਚ ਪਿੱਛਲੇ ਕਾਫ਼ੀ ਸਮੇਂ ਤੋਂ ਬਿਜਲੀ ਮਹਿਕਮੇ ਦੀ ਲਾਪ੍ਰਵਾਹੀ ਕਾਰਨ ਥਾਣਾ ਰੋਡ ‘ਤੇ PPN1501202005ਕੱਪੜੇ ਵਾਲੀ ਮਾਰਕੀਟ ‘ਚ ਥਾਂ-ਥਾਂ ਤੇ ਮੀਟਰ ਬਕਸੇ ਖੁੱਲ੍ਹੇ ਪਏ ਹਨ।ਇਨ੍ਹਾਂ ਖੁੱਲ੍ਹੇ ਬਾਕਸਿਆਂ ਕਾਰਣ ਛੋਟੇ ਬੱਚਿਆਂ ਅਤੇ ਪਸ਼ੂਆਂ ਨੂੰ ਕਰੰਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ।ਕਈ ਬਕਸੇ ਬਿਲਕੁੱਲ ਜ਼ਮੀਨ ਦੇ ਨਾਲ ਲੱਗੇ ਪਏ ਹਨ।ਮੀਂਹ ਦੇ ਦਿਨਾਂ ‘ਚ ਹੋਣ ਵਾਲੀ ਸਪਾਰਕਿੰਗ ਕੱਪੜੇ ਦੀ ਮਾਰਕੀਟ ਵਿਚ ਅੱਗ ਲੱਗਣ ਦਾ ਕਾਰਣ ਬਣ ਸਕਦੀ ਹੈ।ਮਾਰਕੀਟ ਦੇ ਸਹਿਮੇ ਹੋਏ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਬਹੁਤ ਵਾਰ ਬਿਜਲੀ ਵਿਭਾਗ ਨੂੰ ਸ਼ਿਕਾਇਤ ਕਰ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋਈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply