Sunday, September 20, 2026

`ਬਦਲਾਅ ਵੈਲਫੇਅਰ ਸੁਸਾਇਟੀ` ਨੇ ਭੀਖੀ ‘ਚ ਲਗਾਇਆ ਅੱਖਾਂ ਦਾ ਚੈਕਅਪ ਕੈਂਪ

280 ਮਰੀਜ਼ਾਂ ਦਾ ਕੀਤਾ ਚੈਕਅਪ 40 ਮਰੀਜ਼ਾਂ ਦੇ ਕੀਤੇ ਜਾਣਗੇ ਆਪਰੇਸ਼ਨ

ਭੀਖੀ, 15 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਮਾਨਵ ਸੇਵਾ ਨੂੰ ਸਮਰਪਿਤ ਬਦਲਾਅ ਵੈਲਫੇਅਰ ਸੁਸਾਇਟੀ ਮਾਨਸਾ ਵਲੋ ਸ਼ੰਕਰਾ ਆਈ ਕੇਅਰ PPN1501202006ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਸਥਾਨਕ ਹਨੂੰਮਾਨ ਮੰਦਿਰ ਵਿਖੇ ਅੱਖਾਂ ਦੀ ਮੁਫਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ।ਕੈਂਪ ਦੌਰਾਨ ਮਾਹਿਰ ਡਾਕਟਰਾਂ ਵਲੋ 280 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ ਗਈਆਂ, ਜਦਕਿ 40 ਮਰੀਜ਼ਾਂ ਦੀਆਂ ਅੱਖਾਂ ਦਾ ਆਪ੍ਰੇਸ਼ਨ ਕਰਕੇ ਲੈਂਜ਼ ਵੀ ਪਾਏ ਜਾਣਗੇ।ਸਮਾਜ ਸੇਵੀ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਵਲੋਂ ਸਮਾਜ ਸੇਵਾ ਨੂੰ ਸਮਰਪਿਤ ਇਹ ਪਹਿਲਾ ਕੈਂਪ ਹੈ।ਇਸ ਤੋਂ ਇਲਾਵਾ ਖ਼ੂਨਦਾਨ ਕੈਂਪ ਤੇ ਸਕੂਲਾਂ ਵਿੱਚ ਜ਼ਰੂਰਤਮੰਦ ਬੱਚਿਆਂ ਨੂੰ ਬੂਟ ਕੋਟੀਆਂ ਜੁਰਾਬਾਂ ਵੀ ਦਿੱਤੀਆਂ ਜਾਂਦੀਆਂ ਹਨ।ਆਉਣ ਵਾਲੇ ਦਿਨਾਂ ‘ਚ ਭੀਖੀ ਵਾਸੀਆਂ ਦੇ ਸੁਝਾਅ `ਤੇ ਸਕਿਨ ਚੈਕਅਪ ਕੈਂਪ ਵੀ ਲਗਾਇਆ ਜਾਵੇਗਾ।
ਇਸ ਮੌਕੇ ਵਿਕਾਸ ਕੁਮਾਰ ਵਿੱਕੀ, ਹੈਪੀ ਦਾਨੇਵਾਲਾ, ਸੰਜੀਵ ਕਾਕਾ, ਜੋਨੀ ਜਿੰਦਲ, ਲਖਵਿੰਦਰ ਲੱਕੀ, ਹਰਬੰਸ ਬਾਂਸਲ, ਰਾਜਿੰਦਰ ਬਾਂਸਲ, ਵਿਸ਼ਾਲ ਕੁਮਾਰ, ਕੋਸਲਰ ਸੁਖਦੀਪ ਸਿੰਘ, ਬਲਵਿੰਦਰ ਸਿੰਘ, ਵਿਜੈ ਕੁਮਾਰ, ਤੇਜਿੰਦਰ ਜਿੰਦਲ, ਐਡਵੋਕੇਟ ਮਨੋਜ ਕੁਮਾਰ ਰੌਕੀ ਆਦਿ ਤੋਂ ਇਲਾਵਾ ਹਨੂਮਾਨ ਮੰਦਰ ਕਮੇਟੀ ਦੇ ਅਹੁਦੇਦਾਰ ਵੀ ਮੌਜੂਦ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply