ਸਮਰਾਲਾ, 15 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਮਾਘੀ ਦੀ ਸੰਗਰਾਂਦ ਮੌਕੇ ਹਰ ਸਾਲ ਦੀ ਤਰ੍ਹਾਂ ਸੰਗਤਪੁਰਾ ਦੀ ਸਮੂਹ ਸੰਗਤ ਵੱਲੋਂ ਨੈਸ਼ਨਲ ਹਾਈਵੇ
ਤੇ 21ਵਾਂ ਬਰੈਡ, ਚਾਹ ਦਾ ਲੰਗਰ ਲਗਾਇਆ ਗਿਆ।ਸੜਕ ‘ਤੇ ਆ ਰਹੇ ਰਾਹੀਆਂ ਅਤੇ ਬੱਸਾਂ, ਕਾਰਾਂ, ਮੋਟਰਸਾਈਕਲ ਆਦਿ ਸਵਾਰਾਂ ਨੇ ਕੜਾਕੇ ਦੀ ਠੰਡ ਵਿੱਚ ਪੂਰੀ ਸ਼ਰਧਾ ਅਤੇ ਪਿਆਰ ਨਾਲ ਲੰਗਰ ਦਾ ਅਨੰਦ ਮਾਣਿਆ।ਸੰਗਤਪੁਰਾ ਦੇ ਪਿੰਡ ਨਿਵਾਸੀਆਂ ਨੇ ਹਰ ਆਉਣ ਜਾਣ ਵਾਲੇ ਨੂੰ ਬੜੀ ਸ਼ਰਧਾ ਅਤੇ ਪਿਆਰ ਨਾਲ ਲੰਗਰ ਛਕਾਇਆ।ਇਸ ਵਾਰ ਲੰਗਰ ਦੀ ਸੇਵਾ ਨੌਜਵਾਨਾਂ ਨੇ ਬਹੁਤ ਹੀ ਉਤਸ਼ਾਹ ਨਾਲ ਸੇਵਾ ਨਿਭਾਈ ਅਤੇ ਸਾਫ ਸਫਾਈ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ।ਲੰਗਰ ਵਿੱਚ ਸੇਵਾ ਕਰਨ ਵਾਲਿਆਂ ਵਿੱਚ ਸਮੁੱਚੇ ਨਗਰ ਦਾ ਪੂਰਨ ਯੋਗਦਾਨ ਰਿਹਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media