ਅੰਮ੍ਰਿਤਸਰ,15 ਜਨਵਰੀ (ਪੰਜਾਬ ਪੋਸਟ ਬਿਊਰੋ) – ਹਰ ਸਾਲ ਭਾਰਤੀ ਫੌਜ 15 ਜਨਵਰੀ ਨੂੰ ਸੈਨਾ ਦਿਵਸ ਵਜੋਂ ਮਨਾਉਂਦੀ ਹੈ।15 ਜਨਵਰੀ 1949 ਨੂੰ, ਫੀਲਡ
ਮਾਰਸ਼ਲ ਕਰੀਅੱਪਾ ਨੇ ਭਾਰਤੀ ਫੌਜ ਦੇ ਆਖਰੀ ਬ੍ਰਿਟਿਸ਼ ਕਮਾਂਡਰ ਸਰ ਫ੍ਰਾਂਸਿਸ ਬੁੱਚਰ ਤੋਂ ਭਾਰਤੀ ਸੈਨਾ ਦੇ ਕਮਾਂਡਰ-ਇਨ-ਚੀਫ਼ ਦਾ ਅਹੁਦਾ ਸੰਭਾਲਿਆ ਸੀ
ਅੱਜ ਪੈਂਥਰ ਡਿਵੀਜ਼ਨ ਵੱਲੋਂ 72 ਵੇਂ ਸੈਨਾ ਦਿਵਸ ਦੇ ਮੌਕੇ ਅੰਮ੍ਰਿਤਸਰ ਵਿਖੇ ਇੱਕ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ।ਪੈਂਥਰ ਡਵੀਜ਼ਨ ਦੇ ਮੇਜਰ ਜਨਰਲ ਵਿਕਰਮ ਸਿੰਘ ਰਾਠੌਰ ਜਨਰਲ ਅਫਸਰ ਕਮਾਂਡਿੰਗ ਨੇ ਮਿੰਨੀ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਸਮਾਗਮ ਦਾ ਟੀਚਾ ਸਿਵਲ-ਮਿਲਟਰੀ ਸੰਬੰਧਾਂ ਨੂੰ ਮਜ਼ਬੂਤ ਕਰਨਾ, ਆਮ ਲੋਕਾਂ ਵਿਚਾਲੇ ਭਾਰਤੀ ਫੌਜ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਲੋਕਾਂ ਨੂੰ ਸਿਹਤਮੰਦ ਜੀਵਨ ਪ੍ਰਤੀ ਜਾਗਰੂਕ ਕਰਨਾ ਸੀ ।
ਇਸ ਦੌੜ ਵਿੱਚ ਤਕਰੀਬਨ 800 ਵਿਦਿਆਰਥੀਆਂ, ਨਾਗਰਿਕਾਂ, ਸਿਪਾਹੀਆਂ ਅਤੇ ਸਿਹਤ ਪ੍ਰਤੀ ਜਾਗਰੂਕ ਲੋਕਾਂ ਨੇ ਹਿੱਸਾ ਲਿਆ।ਅਖੀਰ ਵਿੱਚ, ਦੌੜ ਪੂਰੀ ਕਰਨ ਵਾਲਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media