ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਇਕ ਨਾ-ਮਲੂਮ ਵਿਅਕਤੀ ਦੀ ਲਾਸ਼ ਬੈਕ ਸਾਈਡ ਰੇਲਵੇ ਸਟੇਸ਼ਨ ਗੇਟ ਗੋਲਬਾਗ ਵਾਲੀ ਸਾਈਡ ਤੋਂ
ਮਿਲੀ ਹੈ।ਪੁਲਿਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਦੇ ਐਡਰੈਸ ਅਤੇ ਵਾਰਸਾਂ ਦਾ ਕੋਈ ਪਤਾ ਨਹੀ ਲੱਗਾ।ਇਸ ਦੀ ਲਾਸ਼ ਮੌਰਚਰੀ ਹਾਊਸ ਸਿਵਲ ਹਸਪਤਾਲ ਵਿਖੇ 72 ਘੰਟੇ ਲਈ ਰੱਖੀ ਗਈ ਹੈ।ਜਿਸ ਦੀ ਉਮਰ ਕਰੀਬ 74/75 ਸਾਲ, ਰੰਗ ਕਣਕ ਭਿੰਨਾ, ਕੱਦ 5’-6/7’’, ਸਿਰੋ ਮੋਨਾ, ਕਲੀਨ ਸੇਵ, ਮੁੱਛਾਂ ਰੱਖੀਆਂ ਹੋਈਆਂ ਤੇ ਕਾਲੀ ਜੈਕਟ, ਚਿੱਟੀ ਕਮੀਜ਼ ਸੁਰਮੇ ਰੰਗੀ ਪੈਂਟ ਪਾਈ ਹੋਈ ਹੈ।ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਕੁਲਵਿੰਦਰ ਸਿੰਘ ਏ.ਐਸ.ਆਈ ਚੌਂਕੀ ਦੁਰਗਿਆਣਾ ਮੰਦਰ, ਫੋਨ ਨੰ: 98159-50119 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media