Monday, August 24, 2026

ਵਿਭਾਗਾਂ ‘ਚ ਈ-ਆਫਿਸ ਪ੍ਰਾਜੈਕਟ ਲਾਗੂ ਕਰਨ ਲਈ ਏ.ਡੀ.ਸੀ ਦੀ ਪ੍ਰਧਾਨਗੀ ‘ਚ ਹੋਈ ਰੀਵਿਊ ਮੀਟਿੰਗ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਜ਼ਿਲ੍ਹੇ ਦੇ ਸਮੂਹ ਵਿਭਾਗਾਂ ਵਿੱਚ ਈ-ਆਫਿਸ ਪ੍ਰਾਜੈਕਟ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਦੇ PPNJ1601202005ਕੰਮਾਂ ਸਬੰਧੀ ਰੀਵਿਊ ਮੀਟਿੰਗ ਪ੍ਰੀਸ਼ਦ ਹਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ ਹਿੰਮਾਸੂ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ।ਸਹਾਇਕ ਕਮਿਸ਼ਨਰ ਜਨਰਲ ਸ਼੍ਰੀਮਤੀ ਅਨਮਜੋਤ ਕੌਰ, ਸਿੰਘ ਚਾਹਲ ਏ.ਡੀ.ਸੀ.ਪੀ, ਰਣਜੀਤ ਸਿੰਘ ਜ਼ਿਲਾ੍ ਸੂਚਨਾ ਅਫਸਰ, ਨਰਿੰਦਰਜੀਤ ਸਿੰਘ ਪੰਨੂ ਜ਼ਿਲਾ੍ਹ ਸਮਾਜਿਕ ਸੁਰੱਖਿਆ ਅਫਸਰ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਸਮੁਹ ਵਿਭਾਗਾਂ ਦੇ ਮੁਖੀਆਂ ਨੂੰ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 01 ਜਨਵਰੀ 2020 ਤੋਂ ਸਮੂਹ ਦਫ਼ਤਰਾਂ ਦੇ ਕੰਮਕਾਜ਼ ਨੂੰ ਪੇਪਰ ਮੁਕਤ ਕਰਨ ਦੀ ਪ੍ਰਕਿਰਿਆ ਹੋ ਚੁੱਕੀ ਹੈ, ਜਿਸ ਦੇ ਨਾਲ ਦਫ਼ਤਰੀ ਕੰਮਕਾਜ਼ ਅੰਦਰ ਹੋਰ ਤੇਜ਼ੀ ਆਵੇਗੀ ਅਤੇ ਈ-ਆਫ਼ਿਸ ਪੋ੍ਰਜੈਕਟ ਦੀ ਕਾਰਜ ਪ੍ਰਣਾਲੀ ਨਾਲ ਕੰਮ ਪਾਰਦਰਸ਼ੀ ਹੋਵੇਗਾ ।
ਅਗਰਵਾਲ ਨੇ ਜ਼ਿੰਨਾਂ੍ਹ ਵਿਭਾਗਾਂ ਵਲੋ ਅਜੇ ਤੱਕ ਆਪਣੇ ਨੋਡਲ ਅਫਸਰ ਨਿਯੁੱਕਤ ਨਹੀ ਕੀਤੇ ਗਏ ਹਨ, ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਤੁਰੰਤ ਹੀ ਆਪਣੇ ਨੋਡਲ ਅਫਸਰ ਨਿਯੁੱਕਤ ਕਰਨ ਤਾਂ ਜੋ ਉਨਾਂ੍ਹ ਨੂੰ ਸਿਖਲਾਈ ਦਿੱਤੀ ਜਾ ਸਕੇ।ਉਨ੍ਹਾਂ ਹਦਾਇਤ ਕੀਤੀ ਕਿ ਤੁਰੰਤ ਆਪਣੇ ਦਫ਼ਤਰ ਅਧੀਨ ਆਉਂਦੇ ਈ-ਆਫ਼ਿਸ ਲਈ ਲੋੜੀਂਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸੂਚਨਾ ਭੇਜੀ ਜਾਵੇ ਤਾਂ ਜੋ ਉਹਨਾਂ ਦੀ ਈ-ਮੇਲ ਆਈ.ਡੀ ਤੇ ਈ-ਆਫਿਸ ਖਾਤਾ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਈ-ਆਫਿਸ ਪ੍ਰਾਜੈਕਟ ਨੂੰ ਹਰੇਕ ਵਿਭਾਗ ਵਿਚ ਪਹਿਲ ਦੇ ਆਧਾਰ ’ਤੇ ਲਾਗੂ ਕੀਤਾ ਜਾਵੇ ਤਾਂ ਜੋ ਕੰਮ ਵਿਚ ਪਾਰਦਰਸ਼ਤਾ ਦੇ ਨਾਲ ਨਾਲ ਤੇਜ਼ੀ ਆ ਸਕੇ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply