Wednesday, February 25, 2026

ਜਿਲ੍ਹੇ ਵਿਚ ਖਾਦਾਂ ਅਤੇ ਦਵਾਈਆਂ ਦੇ 17 ਨਮੂਨੇ ਹੋਏ ਫੇਲ੍ਹ – ਛੀਨਾ

ਕਿਸਾਨ ਸਬਜ਼ੀਆਂ ਲਗਾ ਕੇ ਕਮਾ ਸਕਦੇ ਨੇ ਵਧੇਰੇ ਮੁਨਾਫਾ -ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਜਿਲ੍ਹਾ ਪ੍ਰੀਸ਼ਦ ਹਾਲ ਦੇ ਮੀਟਿੰਗ ਹਾਲ ਵਿਖੇ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ PPNJ1601202014ਹੋਈ। ਜਿਸ ਵਿੱਚ ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ, ਬਾਜ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਬੀ.ਐਸ ਢਿਲੋਂ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ, ਨਵਜੋਤ ਸਿੰਘ ਡੇਅਰੀ ਇੰਸਪੈਕਟਰ, ਅਮਨਦੀਪ ਸਿੰਘ ਭੂਮੀਂ ਰੱਖਿਆ ਅਫਸਰ, ਜਗਦੀਪ ਸਿੰਘ ਮਾਰਕਫੈਡ, ਹਰਵਿੰਦਰ ਕੌਰ ਤੇ ਗੁਰਵੇਲ ਸਿੰਘ ਅਗਾਂਹਵਧੂ ਕਿਸਾਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
          ਸਹਾਇਕ ਕਮਿਸ਼ਨਰ ਮੈਡਮ ਅਲਕਾ ਕਾਲੀਆ ਨੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਖੇਤੀਬਾੜੀ ਵਿਭਾਗ ਨੂੰ ਕੁਆਲਟੀ ਕੰਟਰੋਲ ਅਧੀਨ ਕਿਸਾਨਾਂ ਨੂੰ ਮਿਆਰੀ ਖਾਦਾਂ, ਕੀੜੇਮਾਰ ਦਵਾਈਆਂ ਅਤੇ ਬੀਜ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ, ਜਿਸ ਤਹਿਤ ਛੀਨਾ ਨੇ ਦੱਸਿਆ ਕਿ ਉਕਤ ਮਨੋਰਥ ਦੀ ਪੂਰਤੀ ਲਈ ਦਸੰਬਰ 2019 ਤੱਕ 210 ਖਾਦਾਂ, 17 ਜੈਵਿਕ ਖਾਦ, 200 ਬੀਜ ਐਕਟ, 250 ਬੀਜ ਸਰਵਿਸ ਅਤੇ ਦਵਾਈਆਂ ਦੇ 180 ਸੈਂਪਲ ਲੈ ਕੇ ਲੈਬਾਰਟਰੀਆਂ ਨੂੰ ਭੇਜੇ ਗਏ ਸਨ, ਜਿਨਾਂ੍ਹ ਵਿਚੋ ਬੀਜ ਐਕਟ ਦੇ 10, ਕੈਮੀਕਲ ਖਾਦ ਦੇ 2, ਬਾਇਓ ਖਾਦ ਦੇ 2 ਅਤੇ ਕੀੜੇਮਾਰ ਦਵਾਈਆਂ ਦੇ 3 ਸੈਪਲ ਫੇਲ ਪਾਏ ਗਏ ਹਨ।ਸਹਾਇਕ ਕਮਿਸ਼ਨਰ ਨੇ ਉਕਤ ਫੇਲ੍ਹ ਨਮੂਨਿਆਂ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਉਣ ਦੀ ਹਦਾਇਤ ਕੀਤੀ।ਮੈਡਮ ਕਾਲੀਆ ਨੇ ਕਿਹਾ ਕਿ ਕਿਸਾਨ ਸਬਜੀਆਂ ਲਗਾ ਕੇ ਵਧੇਰੇ ਮੁਨਾਫਾ ਕਮਾ ਸਕਦੇ ਹਨ।
           ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਨੇ ਦੱਸਿਆ ਅੰਮਿ੍ਰਤਸਰ ਜਿਲੇ੍ਹ ਵਿੱਚ ਇੰਨ ਸੀਟੂ ਸਟਰਾਅ ਮੈਨੇਜਮੈਂਟ ਸਕੀਮ ਅਧੀਨ ਸਾਲ 2019-20 ਲਈ ਕਿਸਾਨਾਂ ਵੱਲੋ ਸੁਪਰ ਐਸ.ਐਮ.ਐਸ, ਹੈਪੀਸੀਡਰ, ਪੈਡੀ ਚੋਪਰ, ਜੀਰੋ ਟਿਲ ਡਰਿਲ ਅਤੇ ਮਲਚਰ ਦੀਆਂ 412 ਅਰਜੀਆਂ ਪਾ੍ਰਪਤ ਹੋਈਆਂ ਸਨ ਅਤੇ 10 ਲੱਖ ਵਾਲੇ ਕਸਟਮ ਹਾਇਰਿੰਗ ਸੈਂਟਰ ਦੀਆਂ 236 ਅਰਜੀਆਂ ਪ੍ਰਾਪਤ ਹੋਈਆਂ ਹਨ।ਉਨ੍ਹਾਂ ਦੱਸਿਆ ਕਿ 10 ਤੋਂ 40 ਲੱਖ ਲਈ ਕਸਟਮ ਹਾਇਰਿੰਗ ਸੈਂਟਰ ਦੀਆਂ 14 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਕਿਸਾਨਾਂ ਨੂੰ ਖੇਤੀ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਹੁਣ ਤੱਕ 3 ਜਿਲ੍ਹਾ ਪੱਧਰੀ, 40 ਬਲਾਕ ਪੱਧਰ ਅਤੇ 342 ਪਿੰਡ ਪੱਧਰ ਦੇ ਕੈਂਪ ਲਗਾਏ ਗਏ ਹਨ ਜਿਥੇ ਕਿਸਾਨਾਂ ਨੂੰ ਖੇਤੀਬਾੜੀਆਂ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
               ਛੀਨਾ ਨੇ ਦੱਸਿਆ ਕਿ ਕੋਹਰੇ ਕਾਰਨ ਸਬਜੀਆਂ ਕੁੱਝ ਲੇਟ ਹੋਈਆਂ ਹਨ ਅਤੇ ਬਰਸਾਤ ਕਾਫੀ ਹੋਈ ਹੈ ਜੋ ਕਿ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਤ ਹੋਵੇਗੀ।ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਹੀਨਾ ਦਸੰਬਰ ਦੌਰਾਨ ਕਿਸਾਨਾਂ ਨੂੰ ਜਾਗਰੂਕ ਕਰਨ ਲਈ 4 ਸ਼ਾਰਟ ਡਿਊਰੇਸ਼ਨ, 8 ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਹਨ ਅਤੇ 10 ਕਿਸਾਨ ਲੈਕਚਰ ਲਗਾ ਕੇ ਕਿਸਾਨਾਂ ਨੂੰ ਨਵੀਂਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply