Monday, August 24, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੀਆਂ ਵਿਦਿਆਰਥਣਾਂ ਨੂੰ ਹੈਲਮਟ ਵੰਡੇ ਗਏ

ਸੋਸ਼ਲ ਵੈਲਫੇਅਰ ਹੈਲਥ ਕੇਅਰ ਸੋਸਾਇਟੀ ਖੇਮਕਰਨ ਨੇ ਟਰੈਫਿਕ ਪੁਲੀਸ ਨੂੰ ਦਿੱਤਾ ਸਹਿਯੋਗ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਡਾ: ਸੁਖਚੈਨ ਸਿੰਘ ਗਿੱਲ, ਸ਼੍ਰੀਮਤੀ ਜਸਵੰਤ ਕੋਰ ਰਿਆੜ PPNJ1601202012ਪੀ.ਪੀ.ਐਸ, ਵਧੀਕ ਉੱਪ ਕਮਿਸ਼ਨਰ ਪੁਲਿਸ ਟਰੈਫਿਕ ਅੰਮਿ੍ਰਤਸਰ ਅਤੇ ਗੁਰਮੀਤ ਸਿੰਘ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਟਰੈਫਿਕ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏ.ਐਸ.ਆਈ ਕੰਵਲਜੀਤ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਅਤੇ ਐਚ.ਸੀ ਸਲਵੰਤ ਸਿੰਘ ਵਲੋਂ 31ਵੇਂ ਕੌਮੀ ਸੜਕ ਸੁਰੱਖਿਆ ਹਫਤੇ ਦੋਰਾਨ ਅੱਜ ਸ਼ੋਸ਼ਲ ਵੈਲਫੇਅਰ-ਐਂਡ-ਹੈਲਥ ਕੇਅਰ ਸੋਸਾਇਟੀ ਰਜਿ. ਖੇਮਕਰਨ ਦੇ ਸਹਿਯੋਗ ਨਾਲ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ, ਲਾਰੇਂਸ ਰੋਡ ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੂੰ ਹੈਲਮਟ ਵੰਡੇ ਗਏ ਅਤੇ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਟੂ-ਵਹੀਲਰ ਰੈਲੀ ਕੱਢੀ ਗਈ।ਰੈਲੀ ਦਾ ਮੁੱਖ ਮੰਤਵ ਆਮ ਪਬਲਿਕ ਨੂੰ ਖਾਸ ਤੌਰ ‘ਤੇ ਹੈਲਮਟ ਪਹਿਨਣ ਲਈ ਪ੍ਰੇਰਿਤ ਕਰਨਾ ਸੀ।ਇਹ ਰੈਲੀ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਲਾਰੰਸ ਰੋਡ ਤੋ ਸ਼ੁਰੂ ਕਰਕੇ ਨਾਵਲਟੀ ਚੌਕ ਤੋ ਹੁੰਦੇ ਹੋਏ ਸ਼ੈਸ਼ਨ ਚੌਕ ਤੋ ਵਾਪਸ ਬੀ.ਬੀ.ਕੇ ਕਾਲਜ ਪਹੁੰਚ ਕੇ ਸਮਾਪਤ ਕੀਤੀ ਗਈ।ਰੈਲੀ ਦੋਰਾਨ ਵਿਦਿਆਰਥਣਾਂ ਵਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ।
             PPNJ1601202013ਇਸ ਤੋਂ ਬਾਅਦ ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਟਰੈਫਿਕ ਨਿਯਮਾਂ ਦੀ ਜਾਗਰੂਕਤਾ ਸਬੰਧੀ ਡੈਕਲਾ ਮੇਸ਼ਨ ਪ੍ਰਤੀਯੋਗਿਤਾ ਕਰਵਾਈ ਗਈ।ਸ਼੍ਰੀਮਤੀ ਜਸਵੰਤ ਕੋਰ ਰਿਆੜ ਵਲੋ ਪ੍ਰਤੀਯੋਗਿਤਾ ‘ਚ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋ ਬਾਅਦ ਭੰਡਾਰੀ ਪੁੱਲ ਵਿਖੇ ਮਾਉਂਟ ਲਿਟਰਾ ਸਕੂਲ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਕ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ।ਇਸ ਰੋਡ ਸ਼ੋਅ ਵਿਚ ਕਰੀਬ 600 ਵਿਦਿਆਰਥੀਆਂ ਨੇ ਭਾਗ ਲਿਆ।ਇਹ ਰੋਡ ਸ਼ੋਅ ਭੰਡਾਰੀ ਪੁੱਲ ਤੋਂ ਹਾਲ ਬਜ਼ਾਰ ਰਾਹੀਂ ਭਰਾਵਾਂ ਦੇ ਢਾਬੇ ਤੱਕ ਕੱਢਿਆ ਗਿਆ।ਜਿਸ ਵਿੱਚ ਸਕੂਲੀ ਬੱਚਿਆਂ ਨੇ ਆਮ ਪਬਲਿਕ ਨੂੰ ਬਿਨਾਂ ਪਾਰਕਿੰਗ ਵਾਲੀ ਜਗ੍ਹਾ ‘ਤੇ ਵਾਹਣ ਪਾਰਕ ਨਾ ਕਰਨ ਸਬੰਧੀ ਜਾਗਰੂਕ ਕੀਤਾ।ਟਰੈਫਿਕ ਐਜੂਕੇਸ਼ਨ ਸੈਲ ਨੇ ਰੋਡ ਸ਼ੋਅ ਦੋਰਾਨ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਨੋ-ਪਾਰਕਿੰਗ ਸਬੰਧੀ ਪੈਂਫਲਟ ਵੀ ਵੰਡੇ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply