Wednesday, November 4, 2026

ਪ੍ਰਸਿੱਧ ਗ਼ਜ਼ਲਗੋ ਹਰਬੰਸ ਮਾਛੀਵਾੜਾ ਦੇ ਦਿਹਾਂਤ ‘ਤੇ ਪੰਜਾਬੀ ਸਾਹਿਤ ਸਭਾ ਸਮਰਾਲਾ ਵਲੋਂ ਦੁੱਖ ਦਾ ਪ੍ਰਗਟਾਵਾ

ਸਮਰਾਲਾ, 20 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ਇਲਾਕੇ ਦੇ ਉਘੇ ਪੰਜਾਬੀ ਗ਼ਜ਼ਲਗੋ ਅਤੇ ਪੰਜਾਬੀ ਸਾਹਿਤ ਸਭਾ ਮਾਛੀਵਾੜਾ ਦੇ ਸਾਬਕਾ ਪ੍ਰPPNJ2001202012ਧਾਨ ਹਰਬੰਸ ਮਾਛੀਵਾੜਾ ਦੀ ਅਚਾਨਕ ਹੋਈ ਮੌਤ ਨਾਲ ਸਾਹਿਤਕ ਹਲਕਿਆਂ ‘ਚ ਸੋਗ ਦੀ ਲਹਿਰ ਹੈ। ਇਸੇ ਸਬੰਧੀ ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਇੱਕ ਸੋਗ ਮੀਟਿੰਗ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ ਅਗਵਾਈ ‘ਚ ਹੋਈ।ਜਿਸ ਵਿੱਚ ਗ਼ਜ਼ਲਗੋ ਹਰਬੰਸ ਮਾਛੀਵਾੜਾ ਦੀ ਹੋਈ ਇਸ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕਰਕੇ ਗ਼ਜ਼ਲਗੋ ਹਰਬੰਸ ਮਾਛੀਵਾੜਾ ਵਲੋਂ ਸਾਹਿਤ ਦੇ ਖੇਤਰ ਵਿੱਚ ਪਾਏ ਯੋਗਦਾਨ ਸਬੰਧੀ ਚਰਚਾ ਕੀਤੀ ਗਈ।
ਪ੍ਰਸਿੱਧ ਕਹਾਣੀਕਾਰ ਅਤੇ ਸਭਾ ਦੇ ਚੇਅਰਮੈਨ ਸੁਖਜੀਤ ਮਾਛੀਵਾੜਾ ਨੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਗ਼ਜ਼ਲਗੋ ਹਰਬੰਸ ਮਾਛੀਵਾੜਾ ਵਲੋਂ ਸਾਹਿਤ ਦੇ ਖੇਤਰ ‘ਚ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨਾਂ ਦੇ ਚਲਾਣੇ ਨਾਲ ਸਾਹਿਤਕ ਖੇਤਰ ‘ਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈੈ।
ਇਸ ਸੋਗ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਿਹਾਰੀ ਲਾਲ ਸੱਦੀ ਸਰਪ੍ਰਸਤ, ਦੀਪ ਦਿਲਬਰ ਜਨ: ਸਕੱਤਰ, ਮੇਘ ਸਿੰਘ ਜਵੰਦਾ, ਪੁਖਰਾਜ ਸਿੰਘ ਘੁਲਾਲ, ਦਰਸ਼ਨ ਸਿੰਘ ਕੰਗ, ਕਹਾਣੀਕਾਰ ਸੰਦੀਪ ਸਮਰਾਲਾ, ਸਿਮਰਜੀਤ ਸਿੰਘ ਕੰਗ, ਅਮਨਦੀਪ ਕੌਸ਼ਲ, ਜਗਰੂਪ ਸਿੰਘ, ਨੇਤਰ ਸਿੰਘ ਮੁਤੋਂ, ਕਹਾਣੀਕਾਰ ਮੁਖਤਿਆਰ ਸਿੰਘ, ਮਨਦੀਪ ਮਾਣਕੀ, ਇੰਦਰਜੀਤ ਸਿੰਘ ਕੰਗ, ਐਡਵੋਕੇਟ ਗਗਨਦੀਪ ਸ਼ਰਮਾ, ਲਖਵਿੰਦਰਪਾਲ ਸਿੰਘ ਖਾਲਸਾ, ਨਿਰਭੈ ਸਿੰਘ ਸਿੱਧੂ ਆਦਿ ਤੋਂ ਇਲਾਵਾ ਸਮਰਾਲਾ ਇਲਾਕੇ ਦੇ ਹੋਰ ਵੀ ਸਾਹਿਤਕ ਸਖਸ਼ੀਅਤਾਂ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply