ਦਲਿਤਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ – ਮੈਡਮ ਕਾਂਗੜਾ
ਸੰਗਰੂਰ, 20 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਲਾ ਸੰਗਰੂਰ ਦੇ ਪਿੰਡ ਜਖੇਪਲ (ਹੰਬਲਵਾਸ) ਦੀ ਟੋਭੇ ਵਾਲੀ ਜਗ੍ਹਾ ਦੇ ਵਿਵਾਦਕ ਮਸਲੇ ਨੂੰ ਲੈ
ਕੇ ਪਿੰਡ ਦੇ ਵੱਡੀ ਗਿਣਤੀ ਦਲਿਤਾਂ ਨੇ ਮੈਡਮ ਪੂਨਮ ਕਾਂਗੜਾ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ।ਵਫ਼ਦ ਵਿੱਚ ਹਾਜ਼ਰ ਮਹਿਲਾਵਾਂ ਨੇ ਅਪਣਾ ਦੁੱਖੜਾ ਰੋਂਦਿਆਂ ਕਿਹਾ ਕਿ ਪਿੰਡ ਵਿੱਚ ਇੱਕ ਸ਼ਾਮਲਾਟ ਜਗਾ ਹੈ।ਜਿਸ ਵਿੱਚ ਪਾਣੀ ਦੀ ਨਿਕਾਸੀ ਲਈ ਇੱਕ ਟੋਭਾ ਵੀ ਹੈ ਤੇ ਬਾਕੀ ਖਾਲੀ ਜਗ੍ਹਾ ਨੂੰ ਉਹ ਪਿਛਲੇ 50/60 ਸਾਲਾਂ ਤੋਂ ਵਰਤਦੇ ਆ ਰਹੇ ਹਨ।ਉਨ੍ਹਾਂ ਪਾਸ ਕੋਈ ਵੀ ਮਾਲਕੀ ਵਾਲੀ ਜਗ੍ਹਾ ਨਹੀਂ ਹੈ, ਪਰੰਤੂ ਕੁੱਝ ਪਿੰਡ ਦੇ ਧਨਾਢ ਲੋਕ ਜਾਣਬੁੱਝ ਕੇ ਪਿੰਡ ਦਾ ਮਹੌਲ ਖਰਾਬ ਕਰਨ ਲਈ ਅਤੇ ਉਕਤ ਜਗਾ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਨ੍ਹਾਂ ਨੂੰ ਤੰਗ ਕਰ ਰਹੇ ਹਨ।ਇਨ੍ਹਾਂ ਤੋਂ ਉਨਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਖਤਰਾ ਬਣਿਆ ਹੋਇਆ ਹੈ।ਇਹ ਲੋਕ ਸ਼ੁਰੂ ਤੋਂ ਹੀ ਦਲਿਤਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਹਨ।ਜਿਨ੍ਹਾਂ ਤੋਂ ਉਨਾਂ ਦੀ ਰੱਖਿਆ ਕੀਤੀ ਜਾਵੇ।ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਉਹ ਕਿਸੇ ਵੀ ਅਨੁਸੂਚਿਤ ਜਾਤੀ ਦੇ ਲੋਕਾਂ ਨਾਲ ਕੋਈ ਵੀ ਧੱਕਾ ਨਹੀਂ ਹੋਣ ਦੇਣਗੇ।ਉਨਾਂ ਕਿਹਾ ਕਿ ਉਹ ਇਸ ਸਬੰਧੀ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਅਤੇ ਦਲਿਤਾਂ ਨੂੰ ਪੂਰਾ ਇਨਸਾਫ ਮਿਲੇਗਾ।ਦਲਿਤਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਸ ਮੌਕੇ ਮੁਲਾਕਾਤ ਕਰਨ ਵਾਲਿਆਂ ਵਿੱਚ ਜਗਸੀਰ ਸਿੰਘ, ਮੱਖਣ ਸਿੰਘ ਸਮੇਤ ਵੱਡੀ ਗਿਣਤੀ ‘ਚ ਦਲਿਤ ਭਾਈਚਾਰੇ ਦੇ ਲੋਕ ਹਾਜ਼ਰ ਸਨ ।
Punjab Post Daily Online Newspaper & Print Media