ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਅਤੇ ਨਵੇਂ ਵੋਟਰਾਂ ਨੂੰ ਵੋਟਰ ਪ੍ਰਣ ਕਰਵਾਇਆ
ਪਠਾਨਕੋਟ, 26 ਜਨਵਰੀ (ਪੰਜਾਬ ਪੋਸਟ ਬਿੳਰੋ) – ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ ਸਥਾਨਕ ਸੈਲੀ ਰੋਡ ਵਿਖੇ ਸਥਿਤ
ਆਡੀਟੋਰੀਅਮ ਪਠਾਨਕੋਟ ਵਿਖੇ ਜ਼ਿਲ੍ਹਾ ਪੱਧਰੀ 10ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ-ਕਮ- ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਆਈ.ਏ.ਐਸ ਨੇ ਕੀਤੀ ਉਨਾਂ ਨੇ ਪਠਾਨਕੋਟ ਵਿਖੇ ਕਰਵਾਏ ਗਏ ਜਿਲ੍ਹਾ ਪੱਧਰੀ ਸਮਾਗਮ ਵਿੱਚ ਹਾਜ਼ਰ ਅਧਿਕਾਰੀਆਂ ਅਤੇ ਨਵੇਂ ਵੋਟਰਾਂ ਨੂੰ ਵੋਟਰ ਪ੍ਰਣ ਕਰਵਾਇਆ। ਇਸ ਸਮੇਂ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਨਰੇਸ਼ ਮਹਾਜਨ ਜਿਲ੍ਹਾ ਨੋਡਲ ਅਫਸ਼ਰ ਸਵੀਪ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਸਮਾਰੋਹ ਦੋਰਾਨ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਰਿਟਰਟਿੰਗ ਅਫਸਰ ਵਿਧਾਨ ਸਭਾ ਹਲਕਾ 002-ਭੋਆ ਨੂੰ ਜਿਲ੍ਹੇ ਵਿੱਚੋਂ ਬੈਸਟ ਰਜਿਸ਼ਟ੍ਰੇਸ਼ਨ ਅਫਸਰ ਵਜੋਂ ਅਤੇ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿੱਚੋਂ ਇੱਕ ਨੋਡਲ ਅਫਸ਼ਰ ਚੰਦਨ ਕੁਮਾਰ ਕਲਰਕ ਸਰਕਾਰੀ ਹਾਈ ਸਕੂਲ ਸੇਰਪੁਰ ਗਿਦੜਪੁਰ ਅਤੇ ਰਵੀ ਕੁਮਾਰ ਨੂੰ ਵਧੀਆ ਬੀ.ਐਲ.ਓ ਦਾ ਦਰਜ ਦੇ ਕੇ ਸਨਮਾਨਿਤ ਕੀਤਾ।ਵੋਟਰ ਦਿਵਸ ਸਬੰਧੀ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ-ਕਾਲਜਾਂ ਵਿੱਚ ਕਰਵਾਏ ਭਾਸ਼ਣ, ਸਿਰਲੇਖ ਅਤੇ ਡਰਾਇੰਗ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਆ ਗਿਆ।
ਇਸ ਮੋਕੇ ਤੇ ਐਵਲਨ ਗਰਲਜ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਨੁੱਕੜ ਨਾਟਕ ਅਤੇ ਸਵਾਗਤੀ ਗੀਤ ਪੇਸ ਕੀਤਾ ਗਿਆ, ਪਠਾਨਕੋਟ ਦੇ ਹਾਸਰਸ ਕਲਾਕਾਰ ਰਜਿੰਦਰ ਟਾਰਜਨ ਅਤੇ ਕਮਲ ਭੱਟੀ ਨੇ ਬਹੁਤ ਵਧੀਆ ਪੇਸ਼ਕਾਰੀ ਦਿੱਤੀ, ਇਸ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਅਤੇ ਵਿਦਿਆਰਥੀ ਦਾਮਿਨੀ, ਰੋਜੀ ਅਤੇ ਸੁਸੀਲ ਕੁਮਾਰ ਨੇ ਵੋਟਰ ਦਿਵਸ ਤੇ ਆਪਣੇ ਵਿਚਾਰ ਪੇਸ ਕੀਤੇ।
Punjab Post Daily Online Newspaper & Print Media