ਕੇਜਰੀਵਾਲ ਦੇ ਹੱਕ ‘ਚ ਚੱਲ ਰਹੀ ਹੈ ਲਹਿਰ – ਜਗਤਾਰ ਦਿਆਲਪੁਰਾ
ਸਮਰਾਲਾ, 25 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਲੰਟੀਅਰਾਂ ਦੀ ਇੱਕ ਟੀਮ ਹਲਕਾ
ਇੰਚਾਰਜ ਜਗਤਾਰ ਸਿੰਘ ਦਿਆਲਪੁਰਾ ਅਤੇ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਦਿੱਲੀ ਵਿਖੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਘਰ-ਘਰ ਜਾ ਕੇ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ।ਦਿੱਲੀ ਤੋਂ ਪੱਤਰਕਾਰ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਸਮਰਾਲਾ ਤੋਂ ਗਈ ਟੀਮ ਦੀ ਡਿਊਟੀ ਹਲਕਾ ਤਿਲਕ ਨਗਰ ਦੇ ਕ੍ਰਿਸ਼ਨਾਪੁਰੀ ਏਰੀਆ ਵਿੱਚ ਡਟੀ ਹੋਈ ਹੈ।ਉਨ੍ਹਾਂ ਕਿਹਾ ਕਿ ਪੂਰੀ ਦਿੱਲੀ ਵਿੱਚ ਕੇਜਰੀਵਾਲ ਦੀ ਪੂਰੀ ਲਹਿਰ ਚੱਲ ਰਹੀ ਹੈ।ਦਿੱਲੀ ਵਿੱਚ ‘ਆਪ’ ਦੀ ਸਰਕਾਰ ਬਣਨ ਉਪਰੰਤ ਪੰਜਾਬ ਵਿੱਚ ਮੁੜ ਆਪ ਦੀ ਇੱਕ ਵੱਡੀ ਲਹਿਰ ਚੱਲੇਗੀ ਅਤੇ 2022 ਵਿੱਚ ਪੰਜਾਬ ‘ਚ ‘ਆਪ’ ਦੀ ਸਰਕਾਰ ਬਣੇਗੀ।ਸਮਰਾਲਾ ਦੀ ਟੀਮ ਵਿੱਚ ਦਲਵੀਰ ਸਿੰਘ ਗਗੜਾ, ਪ੍ਰਵੀਨ ਮੱਕੜ ਮਾਛੀਵਾੜਾ, ਸੁਖਵਿੰਦਰ ਸਿੰਘ ਦਿਆਲਪੁਰਾ, ਯਾਦਵਿੰਦਰ ਸਿੰਘ ਕਲਸੀ, ਰਘਵੀਰ ਸਿੰਘ ਸੈਣੀ, ਕਸ਼ਮੀਰੀ ਲਾਲ ਸਮਰਾਲਾ, ਮੇਜਰ ਸਿੰਘ ਬਾਲਿਓਂ, ਬਹਾਦਰ ਸਿੰਘ ਬਲਾਲਾ ਆਦਿ ਸ਼ਾਮਲ ਹਨ।
Punjab Post Daily Online Newspaper & Print Media