Saturday, September 19, 2026

ਕੈਸਾ ਇਹ ਗਣਤੰਤਰ ਹੈ…

ਨਾ ਕੁੱਲੀ, ਗੁੱਲੀ, ਨਾ ਜੁੱਲੀ
ਝੂਠਿਆਂ ਦੀ ਪੋਲ ਹੈ ਖੁੱਲ੍ਹੀ।
ਮਾਨਸ ਦੀ ਇੱਕੋ ਜਾਤ ਵੀ ਭੁੱਲੀ
ਦੱਸੋ, ਕੈਸਾ ਇਹ ਗਣਤੰਤਰ ਹੈ।

ਪੱਤ ਔਰਤ ਦੀ ਲਾਈ ਦਾਅ ਉਤੇ
ਅਸੀਂ ਲੰਮੀਆਂ ਤਾਣ ਕੇ ਸੁੱਤੇ।
ਘਟਦੀ ਮਹਿੰਗਾਈ ਨਾ ਦਿੱਸੇ
ਵਧਦੀ ਜਾਵੇ ਨਿਰੰਤਰ ਹੈ।

ਲਾਰਿਆਂ ਦੀ ਆਈ ਹਨੇਰੀ ਹੈ
ਉਠੀਏ, ਕਿਉਂ ਢਾਈ ਢੇਰੀ ਹੈ।
ਰਿਸ਼ਵਤ ਹੈ, ਹੇਰਾ-ਫੇਰੀ ਹੈ
ਉਂਜ ਸਾਡਾ ਦੇਸ਼ ਸੁਤੰਤਰ ਹੈ।

ਵੱਢ ਦਿੱਤੇ ਪਹਿਲਾਂ ਸਾਰੇ ਰੁੱਖ
ਹੁਣ ਸਹਿੰਦੇ ਪਏ ਅਸੀਂ ਹਾਂ ਦੁੱਖ ।
ਬੱਚੀਆਂ ਨੂੰ ਮਾਰਿਆ ਕੁੱਖ ‘ਚ
ਕੈਸਾ ਇਹ ਵੈਦ ਧਨੰਤਰ ਹੈ।
 
ਕੀਤੇ ਲੋਕਾਂ ਕੁਕਰਮ ਕਈ
ਵਿੱਚ ਡੇਰਿਆਂ ਜਾ ਕੇ ਸ਼ਰਨ ਲਈ।
ਨਾ ਧਰਮ ਰਿਹਾ, ਨਾ ਸ਼ਰਮ ਰਹੀ
ਹੋਇਆ ਈਮਾਨ ਉਡੰਤਰ ਹੈ।

ਨਸ਼ਿਆਂ ਕਰ ਦਿੱਤੇ ਕੰਗਾਲ
ਹਾਲੋਂ ਹੋਏ ਬੇਹਾਲ ਅਸੀਂ।
ਮੰਦੇ ਹੰਢਾਏ ਹਾਲਾਤ ਅਸੀਂ
ਕਿਸ ਰਚਿਆ ਇਹ ਛੜਯੰਤਰ ਹੈ।

ਮਾਨਸ ਦੀ ਇੱਕੋ ਜਾਤ ਵੀ ਭੁੱਲੀ 
ਦੱਸੋ, ਕੈਸਾ ਇਹ ਗਣਤੰਤਰ ਹੈ।

Nav Sangeet S Talwandi Sabo

 

 

 

ਪ੍ਰੋ. ਨਵ ਸੰਗੀਤ ਸਿੰਘ
ਤਲਵੰਡੀ ਸਾਬੋ (ਬਠਿੰਡਾ)
ਮੋ – 94176 92015

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply