ਮਲੋਟ, 27 ਜਨਵਰੀ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਦੇ ਤਿੰਨ ਅਧਿਆਪਕਾ ਨੂੰ 26 ਜਨਵਰੀ ਨੂੰ
ਗਣਤੰਤਰ ਦਿਵਸ ‘ਤੇ ਸਨਾਮਨਿਤ ਕੀਤਾ ਗਿਆ।ਵਿਦਿਆ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਬਦਲੇ ਐਸ.ਡੀ.ਐਮ ਮਲੋਟ ਗੋਪਾਲ ਸਿੰਘ ਨੇ ਇਹ ਵਿਸ਼ੇਸ਼ ਸਨਮਾਨ ਭੇਟ ਕੀਤਾ।ਇਸ ਸਮੇਂ ਅਮਨਦੀਪ ਸਿੰਘ ਭੱਟੀ ਹਲਕਾ ਇੰਚਾਰਜ, ਪ੍ਰਿੰਸੀਪਲ ਵਿਜੈ ਗਰਗ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।ਪ੍ਰਿੰਸੀਪਲ ਵਿਜੈ ਨੇ ਕਿਹਾ ਕਿ ਸਟਾਫ ਦੀ ਮਿਹਨਤ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਹ ਸਕੂਲ ਹਰ ਖੇਤਰ ਵਿੱਚ ਮੋਹਰੀ ਹੈ ਅਤੇ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ 3 ਅਧਿਆਪਕਾ ਨੂੰ ਗਣਤੰਤਰ ਦਿਵਸ ‘ਤੇ ਵਿਸ਼ੈਸ਼ ਸਨਮਾਨ ਦੇ ਕੇ ਨਿਵਾਜ਼ਿਆ ਗਿਆ ਹੈ।ਬੱਡੀ ਗਰੁੱਪ ਰਾਹੀਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਯਤਨਸ਼ੀਲ ਜਸਵਿੰਦਰ ਸਿੰਘ ਡੀ.ਪੀ.ਈ, ਸਕੂਲ ਦੇ ਹਰ ਕਾਰਜ ਲਈ ਦਿਨ-ਰਾਤ ਇਕ ਕਰਕੇ ਮਿਹਨਤ ਕਰਦੇ ਸੁਰੇਸ਼ ਕੁਮਾਰ ਸ.ਸ ਮਾਸਟਰ ਅਤੇ ੇ ਸਕੂਲ ਦਾ ਡਿਜੀਟਲ ਮੈਗਜ਼ੀਨ “ਉਡਾਰੀਆਂ” ਤਿਆਰ ਕਰਕੇ ਇੱਕ ਵਿਲੱਖਣ ਪਿਰਤ ਦਾ ਅਗਾਜ਼ ਕਰਨ ਵਾਲੇ ਸੁਰੇਸ਼ ਕੁਮਾਰ ਕੰਪਿਊਟਰ ਫੈਕਲਟੀ ਆਦਿ ਇਹਨਾਂ ਤਿੰਨਾਂ ਅਧਿਆਪਕਾਂ ਨੇ ਸਨਮਾਨ ਲਈ ਉਹਨਾਂ ਦੇ ਨਾਂ ਦੀ ਸਿਫਾਰਸ਼ ਕਰਨ ‘ਤੇ ਪ੍ਰਿੰਸੀਪਲ ਵਿਜੈ ਗਰਗ ਦਾ ਧੰਨਵਾਦ ਕੀਤਾ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media