ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ, ਪੰਜਾਬ ਖੇਡ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਫਤਰ ਜਿਲ੍ਹਾ
ਸਪੋਰਟਸ ਅਫਸਰ ਅੰਮਿ੍ਰਤਸਰ ਵਲੋਂ ਗਣਤੰਤਰ ਦਿਵਸ ਦੇ ਸ਼ੁੱਭ ਅਵਸਰ ‘ਤੇ ਗੁਰੂ ਨਾਨਕ ਸਟੇਡੀਅਮ ਵਿਖੇ ਰੀਲੇਅ ਰੇਸਿਜ਼ ਕਰਵਾਈ ਗਈ।ਜਿਸ ਵਿੱਚ ਖਾਲਸਾ ਕਾਲਜ ਫਾਰ ਵੂਮੈਨ, ਖਾਲਸਾ ਸਕੂਲ, ਖਾਲਸਾ ਪਬਲਿਕ ਸਕੂਲ ਅਤੇ ਖਾਲਸਾ ਕਾਲਜ ਦੀਆਂ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ।ਇਸ ਰੀਲੇਅ ਰੇਸਿਜ਼ ਦੇ ਮੁਕਾਬਲੇ ਵਿਚ ਖਾਲਸਾ ਸਕੂਲ ਪਹਿਲੇ ਸਥਾਨ ਤੇ, ਖਾਲਸਾ ਕਾਲਜ ਫਾਰ ਵੂਮੈਨ ਦੂਜੇ ਸਥਾਨ ਤੇ ਅਤੇ ਖਾਲਸਾ ਪਬਲਿਕ ਸਕੂਲ ਦੀ ਟੀਮ ਤੀਜੇ ਸਥਾਨ ‘ਤੇ ਰਹੀ।ਸ਼ਾਮ 6:00 ਵਜੇ ਲੜਕੀਆ ਦੇ ਬਾਸਕਿਟਬਾਲ ਗੇਮ ਦਾ ਪ੍ਰਦਸ਼ਨੀ ਮੈਚ ਦਾ ਆਯੋਜਨ ਸ:ਗ:ਸੀ:ਸੈਕ:ਸਕੂਲ ਮਾਲ ਰੋਡ ਵਿਖੇ ਕੀਤਾ ਗਿਆ।ਇਸ ਪ੍ਰਦਰਸ਼ਨੀ ਮੈਚ ਵਿੱਚ ਮਾਣਯੋੋਗ ਡਿਪਟੀ ਕਮਿਸ਼ਨਰ ਮੁੱਖ ਮਹਿਮਾਨ ਵਜੋੋ ਸ਼ਾਮਿਲ ਹੋੋਏ।ਉਹਨਾਂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਖਿਡਾਰੀਆਂ ਦੀ ਹੌੌਸਲਾ ਅਫਜ਼ਾਈ ਕੀਤੀ।ਜਿਲ੍ਹਾ ਸਪੋੋਰਟਸ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਜੀ.ਐਨ.ਡੀ.ਯੂ ਤੇ ਬੀ.ਬੀ.ਕੇ.ਡੀਏ ਵੀ ਕਾਲਜ, ਫਾਰ ਵੂਮੈਨ ਅੰਮ੍ਰਿਤਸਰ ਦੀਆਂ ਟੀਮਾਂ ਦਰਮਿਆਨ ਮੁਕਾਬਲਾ ਕਰਵਾਇਆ ਗਿਆ।ਇਸ ਸੰਘਰਸ਼ਪੂਰਨ ਤੇ ਦਿਲਚਸਪ ਪ੍ਰਦਸ਼ਨੀ ਮੈਚ ਦੇ ਦੋਰਾਨ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਅੰਮਿ੍ਰਤਸਰ ਦੀ ਟੀਮ ਆਪਣੀ ਵਿਰੋਧੀ ਦੀ ਟੀਮ ਨੂੰ 82 ਦੇ ਮੁਕਾਬਲੇ 77 ਅੰਕਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੀਂ।ਜੇਤੂ ਖਿਡਾਰੀਆਂ ਨੂੰ ਮਾਣਯੋੋਗ ਡਿਪਟੀ ਕਮਿਸ਼ਨਰ ਵਲੋੋ ਇਨਾਮਾਂ ਦੀ ਵੰਡ ਕੀਤੀ ਗਈ
ਇਸ ਮੌਕੇ ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਕਲਰਕ ਨੇਹਾ ਚਾਵਲਾ, ਸਟੈਨੋ ਟਾਈਪਿਸਟ ਮਿਸ ਨੀਲਮ, ਇੰਦਰਵੀਰ ਸਿੰਘ, ਜੂਨੀਅਰ ਸਾਫਟਬਾਲ ਕੋਚ, ਵਨੋਦ ਸਾਂਗਵਾਨ, ਜੂਨੀਅਰ ਤੈਰਾਕੀ ਕੋਚ, ਮਿਸ. ਨੀਤੂ ਜੂਨੀਅਰ ਕਬੱਡੀ ਕੋਚ, ਜਸਪ੍ਰੀਤ ਸਿੰਘ ਜੂਨੀਅਰ ਬਾਕਸਿੰਗ ਕੋਚ, ਸਿਮਰਜੀਤ ਸਿੰਘ ਜੂਨੀਅਰ ਸਾਈਕਲਿੰਗ ਕੋਚ, ਅਕਾਸ਼ਦੀਪ ਸਿੰਘ ਜੂਨੀਅਰ ਜਿਮਨਾਸਟਿਕ ਕੋਚ, ਮਿਸ ਸਵਿਤਾ ਕੁਮਾਰੀ, ਜੂਨੀਅਰ ਐਥਲੈਟਿਕਸ ਕੋੋਚ, ਗੁਰਮੀਤ ਸਿੰਘ, ਜੂਨੀਅਰ ਬਾਸਕਿਟਬਾਲ ਕੋੋਚ, ਸ੍ਰੀਮਤੀ ਨੀਤੂ ਬਾਲਾ, ਜੂਨੀਅਰ ਜਿਮਨਾਸਟਿਕ ਕੋੋਚ, ਦਲਜੀਤ ਸਿੰਘ, ਜੂਨੀਅਰ ਫੁਟਬਾਲ ਕੋੋਚ, ਜਸਵੰਤ ਸਿੰਘ ਹੈਂਡਬਾਲ ਕੋਚ, ਕਰਮਜੀਤ ਸਿੰਘ ਜੂਡੋੋ ਕੋੋਚ, ਸ਼੍ਰੀਮਤੀ ਰਜਨੀ ਸੈਣੀ, ਜਿਮਨਾਸਟਿਕ ਕੋਚ, ਬਲਬੀਰ ਸਿੰਘ, ਜਿਮਨਾਸਟਿਕ ਕੋੋਚ, ਕਰਨ ਸ਼ਰਮਾ ਕੁਸ਼ਤੀ ਕੋਚ, ਰਵਿੰਦਰ ਸਿੰਘ ਬਿੰਦਾ ਤੇ ਅਵਤਾਰ ਸਿੰਘ ਪੀ.ਟੀ.ਆਈ ਅਤੇ ਸਿੱਖਿਆ ਵਿਭਾਗ ਦੇ ਖੇਡ ਅਧਿਆਪਕ ਸ਼ਾਮਲ ਸਨ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media