
ਫਾਜਿਲਕਾ, 6 ਮਾਰਚ (ਵਿਨੀਤ ਅਰੋੜਾ): ਨੇੜਲੇ ਪਿੰਡ ਡੱਬ ਵਾਲਾ ਕਲਾਂ ਵਿਖੇ ਬਾਵਰੀਆ ਸਮਾਜ ਦੀ ਧਰਮਸ਼ਾਲਾ ਆਪ ਪਾਰਟੀ ਦੀ ਮੀਟਿੰਗ ਹੋਈ। ਜਿਸ ਵਿੱਚ ਇਹ ਮੀਟਿੰਗ ਬਲਾਕ ਅਰਨੀ ਵਾਲਾ ਦੇ ਕਨਵੀਨਰ ਰੁੜਾ ਰਾਮ ਢੋਟ ਦੀ ਦੇਖ ਰੇਖ ਚ ਹੋਈ। ਜਿਸ ਵਿੱਚ ਪਹਿਲਾਂ ਆਪ ਕਮੇਟੀ ਬਣਾਈ ਤੇ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਚੋਣ ਦੋਰਾਨ ਰਾਜ ਕੁਮਾਰ ਬੱਬਰ ਨੂੰ ਪ੍ਰਧਾਨ, ਉਮ ਪ੍ਰਕਾਸ਼ ਉਪ ਪ੍ਰਧਾਨ, ਸਤਨਾਮ ਚੰਦ ਖਜਾਨਚੀ, ਡਾ. ਰਾਜ ਕੁਮਾਰ ਸੈਕਟਰੀ, ਸੇਵਾ ਮੁਕਤ ਮਾਸਟਰ ਦਰਸ਼ਨ ਰਾਮ ਕਰਜਕਾਰੀ ਮੈਂਬਰ, ਦਰਸ਼ਨ ਸਿੰਘ ਸਪੀਕਰ, ਭਜਨ ਲਾਲ, ਉਮ ਪ੍ਰਕਾਸ਼, ਲੱਧਾ ਰਾਮ, ਜਗਮੀਤ ਸਿੰਘ, ਜੈ ਚੰਦ ਸਾਰੇ ਕਰਜਕਾਰੀ ਮੈਂਬਰ ਬਣਾਏ ਗਏ। ਜਿਸ ਵਿੱਚ ਚੋਣ ਦੋਰਾਨ ਵੱਖ-ਵੱਖ ਅਹੁਦੇਦਾਰੇਆਂ ਨੇ ਆਪਣੇ ਵਿਚਾਰ ਦਿੱਤੇ ਅਤੇ ਆਪ ਪਾਰਟੀ ਦੇ ਨਾਹਰੇ ਲਗਾਏ ਗਏ। ਇਸ ਮੋਕੇ ਜੋਗਿੰਦਰ ਸਿੰਘ, ਸ਼ਾਮ ਲਾਲ, ਤਾਰਾ ਚੰਦ, ਲਛਮਣ ਰਾਮ, ਕੇਵਲ ਕ੍ਰਿਸ਼ਨ, ਸਰਬਜੀਤ ਸਿੰਘ, ਅਸ਼ੋਕ ਕੁਮਾਰ, ਮੋਹਣ ਸਿੰਘ, ਬਾਜ ਚੰਦ, ਕਸ਼ਮੀਰ ਚੰਦ, ਅਜੇ ਕੁਮਾਰ, ਅਸ਼ੋਕ ਕੁਮਾਰ, ਗੁਰਦੀਪ ਸਿੰਘ, ਫੁੱਮਣ ਰਾਮ, ਪੂਰਨ ਦਾਸ, ਪ੍ਰੀਤਮ ਸਿੰਘ, ਮੋਤੀ ਸਿੰਘ, ਗੋਪੀ ਚੰਦ, ਸੁੱਚਾ ਸਿੰਘ ਪੰਚ, ਫੁੱਮਣ ਰਾਮ ਪੰਚ, ਮੋਹਣ ਸਿੰਘ ਪੰਚ, ਚੂੜ ਸਿੰਘ, ਸਰਵਣ ਸਿੰਘ, ਅਮਰਜੀਤ ਸਿੰਘ, ਰਾਜ ਕੁਮਾਰ, ਯਾਦਵਿੰਦਰ ਸਿੰਘ, ਸਰਬਜੀਤ ਸਿੰਘ, ਗੁਰਬਚਨ ਸਿੰਘ, ਜਸਪਾਲ ਸਿੰਘ, ਮੇਹਰ ਸਿੰਘ ਸਾਬਕਾ ਪੰਚ, ਖਜਾਨ ਚੰਦ ਅਤੇ ਹੋਰ ਵਰਕਰ ਹਾਜਰ ਸਨ ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media